75.31 F
New York, US
June 17, 2026
PreetNama
ਸਮਾਜ/Social

ਮਾਂ ਮੇਰੀ…

ਜਦੋਂ ਮੈਂ ਮਾਂ ਦੇ ਲਈ ਕੁਝ ਲਿਖਣ
ਲੱਗਾ ਤਾਂ ਸ਼ਬਦ ਮੁੱਕ ਜਾਂਦੇ ਨੇ

ਜਦੋਂ ਮੈਂ ਉਹਨੂੰ ਮਹਿਸੂਸ ਕਰਾਂ
ਮੇਰੇ ਉਹ ਅੰਦਰ ਵਸ ਪੈਂਦੀ ਏ

ਮਾਂ ਨੇ ਮੈਨੂੰ ਜੱਗ ਵਿਖਾਇਆ
ਰੋਂਦੀ ਨੂੰ ਚੁੱਪ ਕਰਾਇਆ

ਉਸ ਮਾਂ ਨੂੰ ਕਿੰਝ ਮੈਂ ਭੁੱਲ ਸਕਦੀ
ਜਿਸ ਮਾਂ ਨੇ ਮੈਨੂੰ ਖੁਦ ਬਣਾਇਆ

ਅੱਖਾਂ ਬੰਦ ਕਰਾਂ ਤਾਂ ਉਹੀ ਦਿਸਦੀ
ਮਹਿਸੂਸ ਕਰਾਂ ਤਾਂ ਉਹੀ ਦਿਸਦੀ

ਕਿਸ ਨੂੰ ਆਖਾਂ ਇਸ ਜੰਨਤ ਨਹੀਂ
ਇਹ ਤਾਂ ਉਹ ਰੋਸ਼ਨੀ ਹੈ
ਜਿਸ ਨੇ ਮੈਨੂੰ ਚਾਨਣ ਵਿਖਾਇਆ

ਮਾਂ ਮੇਰੀ ਨੂੰ ਉਮਰ ਮੇਰੀ ਲੱਗ ਜੇ
ਜਿਸ ਨੇ ਮੈਨੂੰ ਜੱਗ ਵਿਖਾਇਆ।

ਰਮਿੰਦਰ ਕੌਰ ਮੁਲਤਾਨੀ

Related posts

ਛੋਟੇ ਬੱਚੇ ਨਾਲ ਟਰੱਕ ‘ਤੇ ਚੜ੍ਹ ਰਹੇ ਇੱਕ ਮਜ਼ਦੂਰ ਦੀ ਦਰਦਨਾਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਹੁਣ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਇਹ ਸਵਾਲ

On Punjab

ਅੰਮ੍ਰਿਤਸਰ ਹਾਦਸਾ- ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਔਰਤ ਦੀ ਆਪਣੀ ਬੱਚੀ ਸਮੇਤ ਮੌਤ

Pritpal Kaur

ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਨੂੰ ਕਾਂਗਰਸ ਨੇ ‘ਅਣਐਲਾਨੀ ਐਮਰਜੈਂਸੀ @11’ ਦਾ ਨਾਂ ਦਿੱਤਾ

On Punjab