64.6 F
New York, US
September 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਿਲਾ ਸੁਰੱਖਿਆ: ਅੱਖਾਂ ਨਾਲ ਹੁੰਦੀ “ਘੂਰ-ਘੂਰ”: ਔਰਤਾਂ ਨੇ ਚੁੱਕੇ ਸਵਾਲ, ਔਨਲਾਈਨ ਮੁਹਿੰਮ ਰਾਹੀਂ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ: ਜਨਤਕ ਥਾਵਾਂ, ਬਾਜ਼ਾਰਾਂ ਅਤੇ ਜਨਤਕ ਟਰਾਂਸਪੋਰਟ ਵਿੱਚ ਔਰਤਾਂ ਨੂੰ ਦਾਹੜ ਦੀਆਂ ਨਜ਼ਰਾਂ ਨਾਲ ਵੇਖਣ ਯਾਨੀ “ਘੂਰ-ਘੂਰ ਕੇ ਦੇਖਣ” ਦੀ ਵਧਦੀ ਸਮੱਸਿਆ ਖਿਲਾਫ਼ ਔਰਤਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਚਲਾਈ ਗਈ ਇੱਕ ਵਿਸ਼ੇਸ਼ ਔਨਲਾਈਨ ਮੁਹਿੰਮ ਰਾਹੀਂ ਦੇਸ਼ ਭਰ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਇਸ “ਬਿਨ ਬੋਲੇ ਯੁੱਧ” ਖਿਲਾਫ਼ ਠੋਕਵਾਂ ਜਵਾਬ ਦਿੱਤਾ ਹੈ। ਇਸ ਮੁਹਿੰਮ ਤਹਿਤ ਹਜ਼ਾਰਾਂ ਔਰਤਾਂ ਨੇ ਆਪਣੇ ਰੋਜ਼ਾਨਾ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਅਣਚਾਹੀਆਂ ਅਤੇ ਗਲਤ ਨਜ਼ਰਾਂ ਉਨ੍ਹਾਂ ਲਈ ਮਾਨਸਿਕ ਤਣਾਅ ਅਤੇ ਅਸੁਰੱਖਿਆ ਦਾ ਕਾਰਨ ਬਣਦੀਆਂ ਹਨ। ਸੋਸ਼ਲ ਮੀਡੀਆ ‘ਤੇ #StopStaring ਅਤੇ #BinBoliaYuddh ਵਰਗੇ ਹੈਸ਼ਟੈਗਾਂ ਨਾਲ ਚਲਾਈ ਗਈ ਇਸ ਮੁਹਿੰਮ ਵਿੱਚ ਔਰਤਾਂ ਨੇ ਸਿੱਧਾ ਸਵਾਲ ਪੁੱਛਿਆ ਹੈ— “ਕਿਉਂ ਘੂਰ-ਘੂਰ ਕੇ ਵੇਂਹਦੇ ਹੋ…!”

ਸਮਾਜ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਦੀ ਰਾਇ- ਮਨੋਵਿਗਿਆਨੀਆਂ ਅਨੁਸਾਰ ਅੱਖਾਂ ਨਾਲ ਘੂਰਨਾ ਇੱਕ ਤਰ੍ਹਾਂ ਦਾ ਮਾਨਸਿਕ ਸ਼ੋਸ਼ਣ ਹੈ। ਇਹ ਪੁਰਸ਼-ਪ੍ਰਧਾਨ ਸੋਚ ਦਾ ਨਤੀਜਾ ਹੈ, ਜਿੱਥੇ ਜਨਤਕ ਥਾਵਾਂ ‘ਤੇ ਔਰਤਾਂ ਦੀ ਮੌਜੂਦਗੀ ਨੂੰ ਅਜੇ ਵੀ ਖੁੱਲ੍ਹ ਕੇ ਪ੍ਰਵਾਨ ਨਹੀਂ ਕੀਤਾ ਜਾਂਦਾ। ਇਸ ਮੁਹਿੰਮ ਰਾਹੀਂ ਔਰਤਾਂ ਨੇ ਨਾ ਕੇਵਲ ਪ੍ਰਸ਼ਾਸਨ ਤੋਂ ਜਨਤਕ ਥਾਵਾਂ ‘ਤੇ ਕੜੀ ਨਿਗਰਾਨੀ ਅਤੇ ਕਾਨੂੰਨ ਸਖ਼ਤ ਕਰਨ ਦੀ ਮੰਗ ਕੀਤੀ ਹੈ, ਸਗੋਂ ਸਮਾਜ ਨੂੰ ਵੀ ਆਪਣੀ ਮਾਨਸਿਕਤਾ ਬਦਲਣ ਅਤੇ ਇਸ ਵਰਤਾਓ ਖਿਲਾਫ਼ ਖੜ੍ਹੇ ਹੋਣ ਦਾ ਸੱਦਾ ਦਿੱਤਾ ਹੈ।

Related posts

UAE ਦਾ ਪਹਿਲਾ ਹਿੰਦੂ ਮੰਦਰ, PM ਮੋਦੀ ਨੇ ਉਦਘਾਟਨ ਕਰਦੇ ਹੋਏ ਕਹੀਆਂ ਇਹ ਗੱਲਾਂ.

On Punjab

ਬੀਰੇਨ ਸਿੰਘ ਦਾ ਅਸਤੀਫ਼ਾ ‘ਬਹੁਤ ਦੇਰ ਬਾਅਦ’ ਚੁੱਕਿਆ ਕਦਮ: ਪ੍ਰਿਯੰਕਾ ਗਾਂਧੀ

On Punjab

ਟਾਟਾ ਟਰੱਸਟ ਤੋਂ ਮਿਲਿਆ ਭਾਜਪਾ ਨੂੰ 356 ਕਰੋੜ ਦਾ ਚੰਦਾ

On Punjab