PreetNama
ਖਬਰਾਂ/News

ਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂ

ਮਹਾਂਕੁੰਭ- ਸਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ ਪੱਧਰ ਲੋੜ ਤੋਂ ਵੱਧ ਹੈ। ਮਹਾਂਕੁੰਭ ਦੌਰਾਨ ਲੱਖਾਂ ਲੋਕ ਹਰ ਰੋਜ਼ ਸੰਗਮ ਵਿੱਚ ਡੁਬਕੀ ਲਾ ਰਹੇ ਹਨ। ਪਾਣੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਬੀਓਡੀ ਅਹਿਮ ਮਹੱਤਵਪੂਰਨ ਮਾਪਦੰਡ ਹੈ। ਬੀਓਡੀ ਪਾਣੀ ਵਿੱਚ ਜੈਵਿਕ ਪਦਾਰਥ ਤੋੜਨ ਲਈ ਐਰੋਬਿਕ ਸੂਖਮ ਜੀਵਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਹੈ। ਬੀਓਡੀ ਦਾ ਉੱਚ ਪੱਧਰ ਪਾਣੀ ਵਿੱਚ ਵਧੇਰੇ ਜੈਵਿਕ ਸਮੱਗਰੀ ਨੂੰ ਦਰਸਾਉਂਦਾ ਹੈ। ਜੇ ਬੀਓਡੀ ਦਾ ਪੱਧਰ 3 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਘੱਟ ਹੈ ਤਾਂ ਪਾਣੀ ਨਹਾਉਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸੰਗਮ ਵਿਚਲੇ ਪਾਣੀ ਦਾ ਬੀਓਡੀ ਪੱਧਰ ਇਸ ਤੋਂ ਵੱਧ ਹੈ।

16 ਜਨਵਰੀ ਨੂੰ ਸਵੇਰੇ 5 ਵਜੇ ਸੰਗਮ ਵਿੱਚ ਬੀਓਡੀ ਪੱਧਰ 5.09 ਮਿਲੀਗ੍ਰਾਮ ਪ੍ਰਤੀ ਲਿਟਰ ਸੀ ਅਤੇ ਅੱਜ ਸਵੇਰੇ 8 ਵਜੇ ਇਹ 5.29 ਮਿਲੀਗ੍ਰਾਮ ਪ੍ਰਤੀ ਲਿਟਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ 13 ਜਨਵਰੀ ਨੂੰ ਜਦੋਂ ਮਹਾਂਕੁੰਭ ਸ਼ੁਰੂ ਹੋਇਆ ਸੀ ਤਾਂ ਸੰਗਮ ਵਿੱਚ ਇਹ ਪੱਧਰ 3.94 ਮਿਲੀਗ੍ਰਾਮ ਪ੍ਰਤੀ ਲਿਟਰ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸੰਗਮ ਦਾ ਪਾਣੀ ਦੂਸ਼ਿਤ ਹੋਣ ਦਾ ਦੋਸ਼ ਲਾ ਚੁੱਕੇ ਹਨ। ਇਸ ਦੌਰਾਨ ਭਾਰਤ, ਭੂਟਾਨ, ਮਾਲਦੀਵ ਅਤੇ ਸ੍ਰੀਲੰਕਾ ਲਈ ਯੂਨੈਸਕੋ ਦੇ ਨਿਰਦੇਸ਼ਕ ਟਿਮ ਕਰਟਿਸ ਨੇ ਅੱਜ ਇੱਥੇ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਉਨ੍ਹਾਂ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।

ਸੰਗਮ ਦਾ ਪਾਣੀ ਨਹਾਉਣ ਤੇ ਪੀਣ ਲਈ ਢੁਕਵਾਂ:ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਦਾਅਵਾ ਕੀਤਾ ਕਿ ਸੰਗਮ ਦਾ ਪਾਣੀ ਨਹਾਉਣ ਅਤੇ ਪੀਣ ਲਈ ਢੁਕਵਾਂ ਹੈ। ਉਨ੍ਹਾਂ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਮ ਵਿੱਚ ਪਾਣੀ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਉਹ ਸੱਤਾ ’ਚ ਸੀ ਤਾਂ ਗੰਗਾ ਅਤੇ ਯਮੁਨਾ ਦੀ ਹਾਲਤ ਇੰਨੀ ਖਰਾਬ ਸੀ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ 2013 ਦੇ ਕੁੰਭ ਦੌਰਾਨ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ, ‘ਯੂਪੀ ਪ੍ਰਦੂਸ਼ਣ (ਕੰਟਰੋਲ) ਬੋਰਡ ਅਨੁਸਾਰ ਜਨਵਰੀ ਅਤੇ ਫਰਵਰੀ ਵਿੱਚ ਸੰਗਮ ਵਿੱਚ ਫੀਕਲ ਕੋਲੀਫਾਰਮ ਦਾ ਪੱਧਰ ਨਿਰਧਾਰਤ ਹੱਦ ਦੇ ਅੰਦਰ ਸੀ।’ ਉਨ੍ਹਾਂ ਕਿਹਾ ਕਿ ਕੇਂਦਰੀ ਪ੍ਰਦੂਸ਼ਣ (ਕੰਟਰੋਲ) ਬੋਰਡ ਨੇ ਵੀ ਆਪਣੀ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।

Related posts

ਅਹਿਮ ਰਿਪੋਰਟ: ਭਾਰਤ ਵਿੱਚ 85 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਵੱਡੇ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਤੇ ਮਾਰ ਹੇਠ 45 ਪ੍ਰਤੀਸ਼ਤ ਜ਼ਿਲ੍ਹੇ ਤਬਦੀਲੀ ਰੁਝਾਨ ਦਾ ਸਾਹਮਣਾ ਕਰ ਰਹੇ

On Punjab

Senior in merit but junior in papers, orders to review promotions from primary to master cadre

On Punjab

‘108’ ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

On Punjab