48.69 F
New York, US
March 29, 2024
PreetNama
ਰਾਜਨੀਤੀ/Politics

‘ਮਨ ਕੀ ਬਾਤ’ ‘ਚ ਬੋਲੇ ਮੋਦੀ- ‘ਲਾਕ ਡਾਊਨ’ ਨਾਲ ਪਰੇਸ਼ਾਨੀ ‘ਤੇ ਮੁਆਫ਼ੀ ਮੰਗਦਾ ਹਾਂ, ਪਰ ਇਹ ਜਰੂਰੀ ਸੀ

PM Modi Mann ki Baat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 63ਵੀਂ ਵਾਰ ਮਨ ਕੀ ਬਾਤ ਕਰ ਰਹੇ ਹਨ । ਮੋਦੀ ਦਾ ਇਹ ਸੰਬੋਧਨ ਦੁਨੀਆ ਭਰ ਵਿੱਚ ਫੈਲ ਰਹੀ ਮਹਾਂਮਾਰੀ ਕੋਵਿਡ-19 ‘ਤੇ ਕੇਂਦਰਿਤ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਅਤੇ ਦੁਨੀਆ ਤੇ ਆਏ ਕੋਰੋਨਾ ਸੰਕਟ ‘ਤੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਪ੍ਰੇਰਿਤ ਕਰਨ ਦਾ ਕੰਮ ਕੀਤਾ । ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦੇ ਹਨ, ਕਿਉਂਕਿ ਕੁਝ ਅਜਿਹੇ ਫੈਸਲੇ ਲੈਣੇ ਪਏ ਹਨ, ਜਿਨ੍ਹਾਂ ਨਾਲ ਦੇਸ਼ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਨੇ ਖਾਸ ਕਰ ਕੇ ਆਪਣੇ ਗਰੀਬ ਭੈਣ-ਭਰਾਵਾਂ ਤੋਂ ਮੁਆਫੀ ਮੰਗੀ ਹੈ ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਫੈਸਲਿਆਂ ਕਾਰਨ ਦੇਸ਼ ਦੇ ਲੋਕਾਂ ਦੀ ਜਿੰਦਗੀ ਵਿੱਚ ਮੁਸੀਬਤ ਆਈ ਹੈ । ਜਿਸ ਕਾਰਨ ਗਰੀਬਾਂ ਨੂੰ ਇੱਕ ਵਿਸ਼ੇਸ਼ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਕੁਝ ਮੇਰੇ ਨਾਲ ਨਾਰਾਜ਼ ਹੋਣਗੇ, ਪਰ ਇਹ ਕਦਮ ਕੋਰੋਨਾ ਨਾਲ ਲੜਨ ਲਈ ਜ਼ਰੂਰੀ ਸਨ ।

ਮੋਦੀ ਨੇ ਅੱਗੇ ਕਿਹਾ ਕਿ ਮੈਂ ਤੁਹਾਡੀਆਂ ਪਰੇਸ਼ਾਨੀਆਂ ਵੀ ਸਮਝਦਾ ਹਾਂ ਪਰ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਕੋਰੋਨਾ ਵਿਰੁੱਧ ਲੜਾਈ ਲਈ ਇਹ ਕਦਮ ਚੁੱਕੇ ਬਿਨਾਂ ਕੋਈ ਰਾਹ ਨਹੀਂ ਸੀ । ਕੋਰੋਨਾ ਵਿਰੁੱਧ ਲੜਾਈ, ਜ਼ਿੰਦਗੀ ਅਤੇ ਮੌਤ ਵਿਚਾਲੇ ਦੀ ਲੜਾਈ ਹੈ ਅਤੇ ਇਸ ਲੜਾਈ ਨੂੰ ਸਾਨੂੰ ਜਿੱਤਣਾ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਕੋਈ ਵੀ ਜਾਣ-ਬੁਝ ਕੇ ਕਾਨੂੰਨ ਤੋੜਨਾ ਨਹੀਂ ਚਾਹੁੰਦਾ ਹੈ, ਪਰ ਕੁਝ ਲੋਕ ਅਜਿਹਾ ਕਰ ਰਹੇ ਹਨ. ਮੋਦੀ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਜੇ ਉਹ ਲਾਕ ਡਾਊਨ ਦੀ ਪਾਲਣਾ ਨਹੀਂ ਕਰਦੇ ਤਾਂ ਬਿਮਾਰੀ ਦਾ ਪਾਲਣ ਕਰਨਾ ਮੁਸ਼ਕਲ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਅਨੇਕਾਂ ਯੋਧਾ ਅਜਿਹੇ ਹਨ, ਜੋ ਘਰਾਂ ਵਿੱਚ ਨਹੀਂ, ਘਰਾਂ ਦੇ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਹਨ । ਖਾਸ ਕਰ ਕੇ ਸਾਡੀਆਂ ਨਰਸ ਭੈਣਾਂ ਹਨ, ਡਾਕਟਰ ਹਨ, ਪੈਰਾ-ਮੈਡੀਕਲ ਸਟਾਫ ਹੈ । ਅਜਿਹੇ ਸਾਥੀ, ਜੋ ਕੋਰੋਨਾ ਨੂੰ ਹਰਾ ਚੁੱਕੇ ਹਨ ਸਾਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ।

Related posts

Dr. Farooq Abdullah ਮੁੜ ਪਾਏ ਗਏ ਕੋਰੋਨਾ ਪਾਜ਼ੇਟਿਵ, Omar ਨੇ ਵੀ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

On Punjab

CM ਮਾਨ ਦੇ ਮੁੱਖ ਸਕੱਤਰ IAS ਵਿਜੋਏ ਕੁਮਾਰ ਨੇ ਸਾਂਭਿਆ ਅਹੁਦਾ, ਕਿਹਾ-ਲੋਕ ਪੱਖੀ ਨੀਤੀਆਂ ਅੱਗੇ ਵਧਾਉਣਾ ਮੁੱਖ ਤਰਜ਼ੀਹ

On Punjab

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ‘ਚ ਨਹੀਂ ਕੋਈ ਬਦਲਾਅ, ਅਜੇ ਵੀ ਵੈਂਟੀਲੇਟਰ ‘ਤੇ

On Punjab