59.09 F
New York, US
May 21, 2024
PreetNama
ਰਾਜਨੀਤੀ/Politics

ਮਜੀਠੀਆ ਦਾ ਕੈਪਟਨ ‘ਤੇ ‘ਵਾਰ’, ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣ ਦੇ ਲਾਏ ਇਲਜ਼ਾਮ

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ ਸੀਬੀਆਈ ਪੰਜਾਬ ‘ਚ ਕਿਸੇ ਵੀ ਕੇਸ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਮਨਜੂਰੀ ਲੈਣੀ ਪਵੇਗੀ। ਕੈਪਟਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕੱਸਿਆ ਹੈ।

ਮਜੀਠੀਆ ਨੇ ਕਿਹਾ ਕੈਪਟਨ ਆਪਣੇ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣਾ ਚਾਹੁੰਦੇ ਹਨ। ਘੋਟਾਲਿਆਂ ‘ਚ ਕਈ ਮੰਤਰੀਆਂ ਦੇ ਨਾਂਅ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਪੰਜਾਬ ‘ਚ ਚੱਲ ਰਹੇ ਰੇਤ ਮਾਫੀਆ, ਸ਼ਰਾਬ ਮਾਫੀਆ, ਲੈਂਡ ਮਾਫੀਆ, ਰਾਸ਼ਨ ਘੋਟਾਲਾ, ਐਸਸੀ ਵਿਦਿਆਰਥੀਆਂ ਦੇ ਵਜੀਫਿਆ ਦਾ ਘੋਟਾਲੇ ‘ਚ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਂਅ ਸਾਹਮਣੇ ਆਏ ਹਨ। ਇਸ ਨੂੰ ਲੈਕੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਤੇ ਜਨਤਾ ਇਨ੍ਹਾਂ ਘੋਟਾਲਿਆ ਦੀ ਜਾਂਚ ਲਈ ਸੀਬੀਆਈ ਦੀ ਮੰਗ ਕਰ ਰਹੀਆਂ ਹਨ।

ਮਜੀਠੀਆ ਨੇ ਕਿਹਾ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਕੋਸ਼ਿਸ਼ ਕਰ ਲੈਣ, ਪਰ ਉਨ੍ਹਾਂ ਨੂੰ ਸਜ਼ਾ ਮਿਲ ਕੇ ਰਹੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਕਾਰਜਕਾਲ ‘ਚ ਘੋਟਾਲੇ, ਨਸ਼ਾ ਤਸਕਰਾਂ ਨੂੰ ਸੁਰੱਖਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਨਜਾਇਜ਼ ਢੰਗ ਨਾਲ ਕੇਸ ਦਰਜ ਕਰਾਉਣ ਦੇ ਮਾਮਲੇ ਵਧੇ ਹਨ। ਮੀਜੀਠੀਆ ਨੇ ਕਿਹਾ ਸੂਬੇ ਦੀ ਜਨਤਾ ਕੈਪਟਨ ਸਰਕਾਰ ਨੂੰ ਕਦੇ ਮਾਫ ਨਹੀਂ ਕਰੇਗੀ।

ਜੇਲ੍ਹ ਚੋਂ ਆਉਣ ਮਗਰੋਂ ਟੀਵੀ ਸਟੂਡੀਓ ਪਹੁੰਚੇ ਅਰਨਬ ਗੋਸਵਾਮੀ ਦੀ ਊਧਵ ਠਾਕਰੇ ਨੂੰ ਚੁਣੌਤੀ

Related posts

ਰਾਮ ਰਹੀਮ ਜਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨ

On Punjab

ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਦੀ ਹੋ ਸਕਦੀ ਹੈ ਮੋਦੀ ਨਾਲ ਮੁਲਾਕਾਤ

On Punjab

ਹੁਣ ਮੋਬਾਈਲ ਐਪ ਨਾਲ ਚੱਲੇਗੀ ਲੋਕ ਸਭਾ, ਸਾਰੇ ਸੰਸਦ ਮੈਂਬਰਾਂ ਨੂੰ ਕਰਨੇ ਪੈਣਗੇ ਐਪ ਰਾਹੀਂ ਕੰਮ

On Punjab