43.9 F
New York, US
March 29, 2024
PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਟੀਮ ਦੋ ਮਹੀਨਿਆਂ ਲਈ ਆਸਟ੍ਰੇਲੀਆ ਰਵਾਨਾ, ਵੇਖੋ ਕਦੋਂ ਹੋਣਗੇ ਮੈਚ?

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਦੋ ਮਹੀਨਿਆਂ ਦੇ ਦੌਰੇ ’ਤੇ ਰਵਾਨਾ ਹੋ ਗਈ ਹੈ। ਇਹ ਦੌਰਾ ਕੋਵਿਡ-19 ਮਹਾਮਾਰੀ ’ਚ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਨੁੰ ਰਿਕਾਰਡ 5ਵਾਂ ਖ਼ਿਤਾਬ ਦਿਵਾਉਣ ਵਾਲੇ ਰੋਹਿਤ ਸ਼ਰਮਾ ਤੇ ਬੈਂਗਲੁਰੂ ’ਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਸੱਟ ਲੱਗਣ ਤੋਂ ਬਾਅਦ ਠੀਕ ਹੋ ਰਹੇ ਈਸ਼ਾਂਤ ਸ਼ਰਮਾ ਬਾਅਦ ’ਚ ਟੀਮ ਨਾਲ ਜੁੜਗੇ। ਇਹ ਦੋਵੇਂ ਸਿਰਫ਼ ਟੈਸਟ ਟੀਮ ਦਾ ਹਿੱਸਾ ਹਨ।

ਭਾਰਤੀ ਟੀਮ 27 ਨਵੰਬਰ ਤੋਂ ਤਿੰਨ ਵਨ ਡੇਅ, ਤਿੰਨ ਟੀ-20 ਤੇ ਚਾਰ ਟੈਸਟ ਮੈਚ ਖੇਡੇਗੀ। ਵਨ-ਡੇਅ ਤੇ ਟੀ-29 ਸੀਰੀਜ਼ 27 ਨਵੰਬਰ ਤੋਂ ਅੱਠ ਦਸੰਬਰ ਦੌਰਾਨ ਸਿਡਨੀ ਤੇ ਕੈਨਬਰਾ ’ਚ ਖੇਡੀ ਜਾਵੇਗੀ। ਟੈਸਟ ਲੜੀ ਦੀ ਸ਼ੁਰੂਆਤ ਐਡੀਲੇਡ ’ਚ 17 ਦਸੰਬਰ ਤੋਂ ਡੇਅ ਨਾਈਟ ਟੈਸਟ ਮੈਚ ਤੋਂ ਹੋਵੇਗੀ।

ਕਪਤਾਨ ਵਿਰਾਟ ਕੋਹਲੀ ਪਹਿਲੇ ਟੈਸਟ ਮੈਚ ਤੋਂ ਬਾਅਦ ਛੁੱਟੀ ’ਤੇ ਚਲੇ ਜਾਣਗੇ ਕਿਉਂਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਜਨਵਰੀ ਦੇ ਪਹਿਲੇ ਹਫ਼ਤੇ ਮਾਂ ਬਣਨ ਵਾਲੀ ਹੈ। ਭਾਰਤੀ ਟੀਮ ਸਿਡਨੀ ਪੁੱਜਦਿਆਂ ਹੀ 14 ਦਿਨਾਂ ਲਈ ਕੁਆਰੰਟੀਨ ਹੋ ਜਾਵੇਗੀ ਪਰ ਇਸ ਦੌਰਾਨ ਉਹ ਅਭਿਆਸ ਕਰਦੀ ਰਹੇਗੀ।

ਵਨਡੇਅ ਸੀਰੀਜ਼:

ਪਹਿਲਾ ਵਨਡੇਅ 27 ਨਵੰਬਰ, ਸਿਡਨੀ
ਦੂਜਾ ਵਨਡੇਅ 29 ਨਵੰਬਰ, ਸਿਡਨੀ
ਤੀਜਾ ਵਨਡੇਅ 1 ਦਸੰਬਰ, ਮਾਨੂਕਾ ਓਵਲ

ਟੀ-20 ਲੜੀ:
ਪਹਿਲਾ ਮੈਚ 4 ਦਸੰਬਰ, ਮਾਨੂਕਾ ਓਵਲ
ਦੂਜਾ ਮੈਚ 6 ਦਸੰਬਰ, ਸਿਡਨੀ
ਤੀਜਾ ਮੈਚ 8 ਦਸੰਬਰ, ਸਿਡਨੀ

ਟੈਸਟ ਲੜੀ:

ਪਹਿਲਾ ਟੈਸਟ 17-21 ਦਸੰਬਰ, ਐਡੀਲੇਡ
ਦੂਜਾ ਟੈਸਟ 26-31 ਦਸੰਬਰ, ਮੈਲਬਰਨ
ਤੀਜਾ ਟੈਸਟ 7-11 ਜਨਵਰੀ, ਸਿਡਨੀ
ਚੌਥਾ ਟੈਸਟ 15-19 ਜਨਵਰੀ, ਬ੍ਰਿਸਬੇਨ

ਭਾਰਤੀ ਵਨਡੇਅ ਟੀਮ-ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇਐਲ ਰਾਹੁਲ (ਉਪ ਕਪਤਾਨ ਤੇ ਵਿਕੇਟ ਕੀਪਰ), ਸ਼੍ਰੇਯਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵੀਂਦਰ ਜਡੇਜਾ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਨੀ ਤੇ ਸ਼ਾਰਦੁਲ ਠਾਕੁਰ

ਭਾਰਤੀ T20 ਟੀਮ-ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਕੇਐਲ ਰਾਹੁਲ (ਉਪ ਕਪਤਾਨ ਤੇ ਵਿਕਟ ਕੀਪਰ), ਸ਼੍ਰੇਯਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਸੰਜੂ ਸੈਮਸਨ (ਵਿਕੇਟ ਕੀਪਰ), ਰਵੀਂਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਨੀ, ਦੀਪਕ ਚਾਹਰ ਤੇ ਟੀ. ਨਟਰਾਜਨ

ਭਾਰਤੀ ਟੈਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾੱਅ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ (ਉਪ ਕਪਤਾਨ), ਹਨੂਮਾ ਬਿਹਾਰੀ, ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕੇਟ ਕੀਪਰ), ਰਿਸ਼ਭ ਪੰਤ (ਵਿਕੇਟ ਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਨਵਦੀਪ ਸੈਨੀ, ਕੁਲਦੀਪ ਯਾਦਵ, ਰਵੀਂਦਰ ਜਡੇਜਾ, ਰਵੀਚੰਦਰਨ, ਅਸ਼ਵਿਨ, ਮੁਹੰਮਦ ਸਿਰਾਜ ਤੇ ਰੋਹਿਤ ਸ਼ਰਮਾ

ਆਸਟ੍ਰੇਲੀਆ ਦੀ ਟੈਸਟ ਟੀਮ: ਡੇਵਿਡ ਵਾਰਨਰ, ਜੋ ਬਰਨਸ, ਸਟੀਵ ਸਮਿੱਥ, ਕੈਮਰਨ ਗ੍ਰੀਨ, ਸੀਨ ਏਬੋਂਟ, ਪੈਟ ਕਮਿੰਸ, ਜੋਸ਼ ਹੇਜਲਵੁੱਡ, ਟ੍ਰੇਵਿਸ ਹੇਡ, ਮਾਰਨਸ, ਲਾਬੁਸ਼ੇਨ, ਨਾਥਨ ਲਿਓਨ, ਮਾਈਕਲ ਨੇਸਰ, ਟਿਮ ਪੇਨ (ਕਪਤਾਨ), ਜੇਮਸ ਪੈਂਟੀਸਨ, ਮਿਸ਼ੇਲ ਸਟਾਰਕ, ਮੈਥਿਯੂ ਵੇਡ, ਵਿਲ ਪੋਕੋਵਸਕੀ ਤੇ ਮਿਸ਼ੇਲ ਸਵੇਪਸਨ

ਆਸਟ੍ਰੇਲੀਆ ਵਨਡੇਅ ਅਤੇ ਟੀ-20 ਟੀਮ: ਆਰੋਨ ਫ਼ਿੰਚ (ਕਪਤਾਨ), ਸੀਨ ਏਬੋਟ, ਐਸ਼ਟਨ ਐਗਰ, ਅਲੈਕਸ ਕੈਰੀ, ਪੈਟ ਕਮਿੰਸ, ਕੈਮਰਨ ਗ੍ਰੀਨ, ਜੋਸ਼ ਹੇਜਲਵੁੰਡ, ਮੋਇਜੇਸ ਹੈਨਰਿਕਸ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੇਲ, ਡੈਨੀਅਲ ਸੈਮਸ, ਕੇਨ ਰਿਚਰਡਸਨ, ਸਟੀਵਨ ਸਮਿੱਥ, ਮਿਸ਼ੇਲ ਸਟਾਕ, ਮਾਰਕਸ ਸਟੋਇਨਿਸ, ਮੈਥਿਯੂ ਵੇਡ, ਡੇਵਿਡ ਵਾਰਨਰ ਤੇ ਐਡਮ ਜੰਪਾ

Related posts

ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਹਰ ਰੱਖਣ ‘ਤੇ ਭੜਕੇ ਸੁਨੀਲ ਗਾਵਸਕਰ, ਕਿਹਾ- ਦੱਸੋ ਉਸ ਨੂੰ ਕਿਉਂ ਰੱਖਿਆ ਬਾਹਰ

On Punjab

ਅੱਖੀਂ ਡਿੱਠੀਆਂ 32ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ

On Punjab

Kumar Sangakkara takes charge as MCC President

On Punjab