PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪ ‘ਚ ਸ਼ਾਮਲ ਹੋਇਆ ਮਸ਼ਹੂਰ ਕਬੱਡੀ ਖਿਡਾਰੀ; CM ਮਾਨ ਨਾਲ ਤਸਵੀਰਾਂ ਵਾਇਰਲ

ਚੰਡੀਗ੍ਹੜ- ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਕਈ ਆਗੂਆਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਹਾਹਾਕਾਰ ਮੱਚਿਆ ਹੋਇਆ ਹੈ, ਉੱਥੇ ਹੀ ਕਈ ਪਾਰਟੀ ਦਾ ਹਿੱਸਾ ਵੀ ਬਣ ਰਹੇ ਹਨ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਹੁਣ ਕਬੱਡੀ ਜਗਤ ਦੇ ‘ਕਲੋਜ਼ ਫ਼ਾਈਟਰ’ ਪਾਲਾ ਜਲਾਲਪੁਰੀਆ ਨੇ ਆਪ ਦਾ ਪੱਲਾ ਫੜ੍ਹ ਲਿਆ ਹੈ। ਇਸਦੀ ਜਾਣਕਾਰੀ ਆਪ ਦੇ ਸੋਸ਼ਲ ਮੀਡੀਆ ਹੈਂਡਲ਼ ਉੱਪਰ ਸ਼ੇਅਰ ਕੀਤੀ ਗਈ ਹੈ।

ਉਨ੍ਹਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ, ਕਬੱਡੀ ਜਗਤ ਦੇ ‘ਕਲੋਜ਼ ਫ਼ਾਈਟਰ’ ਪਾਲਾ ਜਲਾਲਪੁਰੀਆ ਬਣੇ ‘ਆਪ’ ਪਰਿਵਾਰ ਦਾ ਹਿੱਸਾ! ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਸੁਪਰ ਸਟਾਰ ਖਿਡਾਰੀ, ਸਟਾਪਰ ਪਾਲਾ ਜਲਾਲਪੁਰੀਆ ਨੇ  ਆਮ ਆਦਮੀ ਪਾਰਟੀ ‘ਚ ਕੀਤੀ ਸ਼ਮੂਲੀਅਤ, ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਦਿੰਦੇ ਹੋਏ ਕਰਵਾਈ ਰਸਮੀ ਸ਼ਮੂਲੀਅਤ।

ਲੋਕਾਂ ਨੇ ਦਿੱਤੀ ਪ੍ਰਤੀਕਿਰਿਆ- ਦੱਸ ਦੇਈਏ ਕਿ ਇਸ ਪੋਸਟ ਉੱਪਰ ਲੋਕਾਂ ਵੱਲੋਂ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ। ਕਈ ਲੋਕ ਜਿੱਥੇ ਵਧਾਈਆਂ ਦੇ ਰਹੇ ਹਨ, ਉੱਥੇ ਹੀ ਕਈ ਇਤਰਾਜ਼ ਵੀ ਜਤਾ ਰਹੇ ਹਨ। ਇੱਕ ਨੇ ਕਮੈਂਟ ਕਰਦਿਆਂ ਲਿਖਿਆ, ਭਗਵੰਤ ਮਾਨ ਦੀ ਅਗਵਾਈ ’ਚ ਨਵੇਂ ਲੋਕਾਂ ਦਾ ਜੁੜਨਾ ਪੰਜਾਬ ਲਈ ਚੰਗਾ ਸੰਕੇਤ ਹੈ। ਇਸਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਖਿਡਾਰੀ ਜਦੋਂ ਸਿਸਟਮ ’ਚ ਆਉਂਦੇ ਨੇ ਤਾਂ ਬਦਲਾਅ ਜ਼ਰੂਰ ਆਉਂਦਾ ਹੈ।

Related posts

ਹੁਣ ਕਾਂਗਰਸ ਛੱਡਣਗੇ ਨਵਜੋਤ ਸਿੱਧੂ ? ਮੁੜ ਕਰਨਗੇ ਸਿਆਸੀ ‘ਧਮਾਕਾ’

On Punjab

ਮਾਧੁਰੀ ਦੀਕਸ਼ਿਤ ਨੇ ਆਇਫਾ ਨਾਲ ਸਾਂਝ ਨੂੰ ਕੀਤਾ ਯਾਦ

On Punjab

‘ਲਾਪਤਾ ਸਰੂਪਾਂ’ ਦੇ ਮਾਮਲੇ ’ਤੇ ਸਰਕਾਰ ਦੇ ਯੂ-ਟਰਨ ਤੋਂ ਬਾਅਦ ਬੰਗਾ ਦਾ ‘ਰਸੋਖ਼ਾਨਾ’ ਅਸਥਾਨ ਚਰਚਾ ਵਿੱਚ

On Punjab