PreetNama
ਖੇਡ-ਜਗਤ/Sports News

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

Women Cricket team win Asia cup : ਕੋਲੰਬੋ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਨਿਯਮਾਂ ਦੇ ਅਧਾਰ ‘ਤੇ 14 ਦੌੜਾਂ ਨਾਲ ਹਰਾ ਕੇ ਇਮਰਜਿੰਗ ਏਸ਼ੀਆ ਕੱਪ 2019 ‘ਤੇ ਕਬਜ਼ਾ ਕਰ ਲਿਆ ।

ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ’ਤੇ 175 ਦੌੜਾਂ ਬਣਾਈਆਂ । ਪਰ ਬਾਰਿਸ਼ ਕਾਰਨ ਸ਼੍ਰੀਲੰਕਾ ਨੂੰ 35 ਓਵਰਾਂ ਵਿੱਚ 150 ਦੌੜਾਂ ਬਣਾਉਣ ਦਾ ਟੀਚਾ ਮਿਲਿਆ । ਜਿਸਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ 34.3 ਓਵਰਾਂ ਵਿੱਚ ਸਿਰਫ਼ 135 ਦੌੜਾਂ ਹੀ ਬਣਾ ਸਕੀ । ਇਸ ਮੁਕਾਬਲੇ ਵਿੱਚ ਭਾਰਤ ਦੀ ਦੇਵਿਕਾ ਵੈਦਿਆ ਅਤੇ ਤਨੁਜਾ ਕੰਵਰ ਨੇ ਚਾਰ-ਚਾਰ ਵਿਕਟਾਂ ਹਾਸਿਲ ਕੀਤੀਆਂ ।

ਦੱਸ ਦੇਈਏ ਕਿ ਇਮਰਜਿੰਗ ਏਸ਼ੀਆ ਕੱਪ ਵਿੱਚ ਭਾਰਤ ਇੱਕ ਵੀ ਮੁਕਾਬਲੇ ਵਿੱਚ ਨਹੀਂ ਹਾਰਿਆ । ਇਸ ਤੋਂ ਇਲਾਵਾ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਸੀ ।

Related posts

ਚੌਥੇ ਟੇਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਸ਼ਵੀਨ ਆਊਟ

On Punjab

ਕੋਲਕਾਤਾ ਤੋਂ ਸਿੱਧਾ ਘਰ ਜਾਵੇਗੀ ਦੱਖਣੀ ਅਫ਼ਰੀਕੀ ਟੀਮ, ਵਨਡੇ ਸੀਰੀਜ਼ ਹੋ ਚੁੱਕੀ ਹੈ ਰੱਦ

On Punjab

ਪੁਰਸ਼ਾਂ ਨੂੰ ਵੀ ਹੋ ਸਕਦਾ ‘Breast Cancer’, ਜਾਣੋ ਲੱਛਣ …

On Punjab