63.57 F
New York, US
June 1, 2024
PreetNama
ਖੇਡ-ਜਗਤ/Sports News

ਮੈਕਸਵੇਲ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਦਿੱਤਾ ਵੱਡਾ ਝਟਕਾ..

Glenn Maxwell Mental Health SHOCK : ਆਸਟ੍ਰੇਲੀਆ ਤੇ ਸ਼੍ਰੀਲੰਕਾ ਵਿਚਾਲੇ ਮੈਲਬੋਰਨ ਕ੍ਰਿਕਟ ਗ੍ਰਾਊਂਡ ਵਿੱਚ ਤੀਜਾ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਖੇਡਿਆ ਜਾਣਾ ਹੈ, ਪਰ ਇਸ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੇਲ ਤੀਜੇ ਟੀ-20 ਮੁਕਾਬਲੇ ਅਤੇ ਪਾਕਿਸਤਾਨ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ । ਦਰਅਸਲ, ਮੈਕਸਵੇਲ ਨੇ ਦਿਮਾਗੀ ਸਿਹਤ ਸਬੰਧੀ ਆ ਰਹੀਆਂ ਮੁਸ਼ਕਿਲਾਂ ਕਾਰਨ ਕ੍ਰਿਕਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈ ਲਿਆ ਹੈ । ਜ਼ਿਕਰਯੋਗ ਹੈ ਕਿ ਮੈਕਸਵੇਲ ਹਾਲੇ ਤੱਕ ਸ਼੍ਰੀਲੰਕਾ ਖਿਲਾਫ ਖੇਡੇ ਗਏ ਦੋਵੇਂ ਟੀ-20 ਮੈਚਾਂ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਸਨ ।

ਦੱਸ ਦੇਈਏ ਕਿ ਐਡੀਲੇਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮੈਕਸਵੇਲ ਨੇ 62 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ । ਇਸ ਸਬੰਧੀ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਮਨੋਵਿਗਿਆਨੀ ਡਾਕਟਰ ਮਾਈਕਲ ਲਾਇਡ ਨੇ ਦੱਸਿਆ ਕਿ ਗਲੇਨ ਮੈਕਸਵੇਲ ਆਪਣੀ ਦਿਮਾਗੀ ਸਿਹਤ ਦੇ ਸਬੰਧ ਵਿੱਚ ਕੁਝ ਮੁਸ਼ਕਿਲਾਂ ਨਾਲ ਜੂਝ ਰਹੇ ਹਨ ।

ਜਿਸ ਕਾਰਨ ਉਨ੍ਹਾਂ ਵੱਲੋਂ ਕ੍ਰਿਕਟ ਤੋਂ ਕੁਝ ਸਮੇਂ ਦਾ ਬ੍ਰੇਕ ਲਿਆ ਗਿਆ ਹੈ । ਮੈਕਸਵੇਲ ਦੇ ਉਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਹੁਣ ਖੱਬੇ ਹੱਥ ਦੇ ਬੱਲੇਬਾਜ਼ ਡੀ.ਆਰਸੀ ਸ਼ਾਰਟ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ।

Related posts

ਰਾਸ਼ਟਰੀ ਖੇਡ ਦਿਹਾੜੇ’ ‘ਤੇ ਮੋਦੀ ਦੀ ‘ਫਿਟ ਇੰਡੀਆ’ ਮੁਹਿੰਮ

On Punjab

ਤੀਰਅੰਦਾਜ਼ ਰਾਕੇਸ਼ ਕੁਆਰਟਰ ਫਾਈਨਲ ‘ਚ ਫਸਵੇਂ ਮੁਕਾਬਲੇ ਵਿਚ ਹਾਰ ਕੇ ਹੋਏ ਬਾਹਰ

On Punjab

ਪਹਿਲੀ ਵਾਰ ਫ਼ੌਜ ਦੀ ਮਹਿਲਾ ਅਧਿਕਾਰੀ ਬਣੀ ਨਿਰਮਾਣ ਯੂਨਿਟ ਦੀ ਹੈੱਡ, BRO ਨੇ ਸੌਂਪੀ ਜ਼ਿੰਮੇਵਾਰੀ

On Punjab