83.44 F
New York, US
July 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਜਪਾ ਵੱਲੋਂ ਸਾਬਕਾ ਮੰਤਰੀ, ਐੱਮਐੱਲਸੀ ਤੇ ਮੇਅਰ ਪਾਰਟੀ ਵਿਰੋਧੀ ਕਾਰਵਾਈਆਂ ਲਈ ਮੁਅੱਤਲ

ਨਵੀਂ ਦਿੱਲੀ- ਬਿਹਾਰ ਵਿਚ ਸਾਬਕਾ ਕੇਂਦਰੀ ਮੰਤਰੀ ਰਾਜ ਕੁਮਾਰ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ  ਇਲਾਵਾ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਦੱਸਣ ਲਈ ਵੀ ਕਿਹਾ ਗਿਆ ਹੈ। ਇਕ ਭਾਜਪਾ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਕਾਰਵਾਈ ਤਹਿਤ ਪਾਰਟੀ ਨੇ ਐਮਐਲਸੀ ਅਸ਼ੋਕ ਕੁਮਾਰ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਅਗਰਵਾਲ, ਜੋ ਕਟਿਹਾਰ ਦੇ ਮੇਅਰ ਹਨ, ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਜੋੜੇ ਨੇ ਆਪਣੇ ਪੁੱਤਰ ਸੌਰਭ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ। ਉਨ੍ਹਾਂ ਦਾ ਪੁੱਤਰ ਵਿਕਾਸਸ਼ੀਲ ਇਨਸਾਨ ਪਾਰਟੀ ਦੀ ਟਿਕਟ ’ਤੇ ਕਟਿਹਾਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਖਿਲਾਫ ਚੋਣ ਲੜ ਰਿਹਾ ਸੀ।

ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸਿੰਘ ਜੋ ਕੇਂਦਰੀ ਗ੍ਰਹਿ ਸਕੱਤਰ ਵਜੋਂ ਸੇਵਾਮੁਕਤ ਹੋਣ ਤੋਂ ਕੁਝ ਮਹੀਨਿਆਂ ਬਾਅਦ 2014 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ, ਅਪਰਾਧਿਕ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਲਈ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਸਾਬਕਾ ਸੂਬਾ ਭਾਜਪਾ ਪ੍ਰਧਾਨ ਸਮਰਾਟ ਚੌਧਰੀ ਵਰਗੇ ਨੇਤਾਵਾਂ ਦੀ ਆਲੋਚਨਾ ਕਰਦੇ ਆ ਰਹੇ ਸਨ। ਉਹ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਆਪਣੀ ਆਰਾ ਲੋਕ ਸਭਾ ਸੀਟ ਬਰਕਰਾਰ ਰੱਖਣ ਵਿੱਚ ਅਸਫਲ ਰਹੇ। ਉਨ੍ਹਾਂ ਭਾਗਲਪੁਰ ਵਿੱਚ ਪਾਵਰ ਪਲਾਂਟ ਸਥਾਪਤ ਕਰਨ ਲਈ ਰਾਜ ਸਰਕਾਰ ਵਲੋਂ ਅਡਾਨੀ ਸਮੂਹ ਨਾਲ ਕੀਤੇ ਗਏ ਸੌਦੇ ਦੀ ਵੀ ਨਿਖੇਧੀ ਕੀਤੀ ਸੀ।

Related posts

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਨੂੰ ਦੱਸਿਆ ‘ਆਰਥਿਕ ਮਹਾਸ਼ਕਤੀ’, ਦੋ ਦਿਨਾਂ ਦੌਰੇ ‘ਤੇ ਕਰ ਸਕਦੇ ਹਨ ਕਈ ਵੱਡੇ ਐਲਾਨ

On Punjab

ਬਰਨਾਲਾ ਤੇ ਅੰਮ੍ਰਿਤਸਰ ’ਚ ਭਖਿਆ ਵਿਰੋਧ; ਮੁੱਖ ਮੰਤਰੀ ਭਗਵੰਤ ਮਾਨ ਦੇ ਫੂਕੇ ਪੁਤਲੇ, ਅਸਤੀਫ਼ੇ ਦੀ ਮੰਗ

On Punjab

ਇੰਡੀਗੋ ਏਅਰਲਾਈਨ ਦੇ ਸਿਸਟਮ ‘ਚ ਤਕਨੀਕੀ ਖਰਾਬੀ, ਦੇਸ਼ ਭਰ ‘ਚ ਉਡਾਣਾਂ ਪ੍ਰਭਾਵਿਤ; ਘੰਟਿਆਂਬੱਧੀ ਲਾਈਨ ’ਚ ਖੜ੍ਹੇ ਰਹੇ ਲੋਕ ਟਵਿੱਟਰ ‘ਤੇ ਪੋਸਟ ਕੀਤੀ ਗਈ Travel Advisory ਵਿੱਚ, ਇੰਡੀਗੋ ਨੇ ਕਿਹਾ, ‘ਅਸੀਂ ਵਰਤਮਾਨ ਵਿੱਚ ਸਾਡੇ ਨੈਟਵਰਕ ਵਿੱਚ ਇੱਕ ਅਸਥਾਈ ਰੂਪ ਨਾਲ ਸਿਸਟਮ ’ਚ ਸੁਸਤੀ ਦਾ ਸਾਹਮਣਾ ਕਰ ਰਹੇ ਹਾਂ ਜੋ ਸਾਡੀ ਵੈਬਸਾਈਟ ਅਤੇ ਬੁਕਿੰਗ ਪ੍ਰਣਾਲੀ ਨੂੰ ਪ੍ਰਭਾਵਤ ਕਰ ਰਿਹਾ ਹੈ।

On Punjab