77.41 F
New York, US
June 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਖੜਾ ਡੈਮ ’ਚ ਪਾਣੀ ਦਾ ਪੱਧਰ ਔਸਤ ਨਾਲੋਂ 30 ਫੁੱਟ ਵੱਧ;

ਨੰਗਲ-  ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿੱਚ ਅੱਜ ਦੇ ਦਿਨ ਪਾਣੀ ਦ ਪੱਧਰ 1554.84 ਫੁੱਟ ਸੀ। ਡੈਮ ਵਿੱਚ ਔਸਤ ਪਾਣੀ ਦਾ ਪੱਧਰ 1546.18 ਫੁੱਟ ਹੋਣਾ ਚਾਹੀਦਾ ਹੈ।
 ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅੱਜ ਭਾਖੜਾ ਡੈਮ ’ਚ 19074 ਕਿਊਸਿਕ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ 28170 ਕਿਊਬਿਕ ਨਾਲੋਂ ਘੱਟ ਹੈ। ਇਸੇ ਦੌਰਾਨ ਅੱਜ ਭਾਖੜਾ ਤੋਂ 23150 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ ਔਸਤ 26322 ਕਿਊਸਿਕ ਨਾਲੋਂ ਘੱਟ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ’ਚ 12350 ਕਿਊਸਿਕ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ’ਚ 10150 ਅਤੇ ਦਰਿਆ ਸਤਲੁਜ ’ਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ।
ਚੇਤੇ ਰਹੇ ਕਿ  ਭਾਖੜਾ ਡੈਮ ’ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ  ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਝੀਲ ‘ਗੋਬਿੰਦ ਸਾਗਰ’ 65 ਵਰਗ ਮੀਲ ਖੇਤਰ ’ਚ ਫੈਲੀ ਹੈ ਅਤੇ ਇਸ ’ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਪੰਜਾਬ ਹਰਿਆਣਾ, ਰਾਜਸਥਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਪਾਣੀ ਲੈ ਲੈਣ। ਅਜਿਹਾ ਕਰਨ ਨਾਲ ਨਾ  ਸਿਰਫ ਖੇਤੀ ਲਈ ਪਾਣੀ ਮਿਲੇਗਾ ਸਗੋਂ ਹੜ੍ਹ ਦਾ ਖਤਰਾ ਵੀ ਘੱਟ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਿਆਂ ਵੱਲੋਂ ਪਾਣੀ ਦੀ ਮੰਗ ਘੱਟ ਆਉਣ ਕਾਰਨ ਹੀ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਇਸੇ ਤਰ੍ਹਾਂ ਪੌਂਡ ਡੈਮ ਵਿੱਚ ਵੀ ਪਾਣੀ ਦਾ ਪੱਧਰ ਅੱਜ 1326.52 ਫੁੱਟ ਦਰਜ ਕੀਤਾ ਗਿਆ ਸੋ ਔਸਤ 1305.93 ਨਾਲੋਂ ਤਕਰੀਬਨ 19 ਫੁੱਟ ਅਤੇ ਪਿਛਲੇ ਸਾਲ ਦੇ 1290.81 ਫੁੱਟ ਨਾਲੋਂ ਕਰੀਬ 36 ਫੁੱਟ ਵੱਧ ਹੈ।

ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਭਾਖੜਾ ਪ੍ਰਾਜੈਕਟ ਦਾ ਦੌਰਾ-  ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨ ਕਮੇਟੀ ਦੀ ਮੀਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਗੈਸਟ ਹਾਊਸ, ਸਤਲੁਜ ਸਦਨ ਨੰਗਲ ਵਿਚ ਹੋਈ। ਮੀਟਿੰਗ ਦੀ ਅਗਵਾਈ ਕਮੇਟੀ ਦੇ ਮੈਂਬਰ ਵਿਧਾਇਕ ਦੇਵੇਂਦਰ ਸਿੰਘ ਲਾਡੀ ਢੋਸ ਨੇ ਕੀਤੀ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅਮਿਤ ਰਤਨ ਕੋਟਫੱਤਾ, ਵਿਧਾਇਕ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਭਾਗ ਲਿਆ।

ਮੀਟਿੰਗ ਉਪਰੰਤ ਕਮੇਟੀ ਦੇ ਮੈਂਬਰਾਂ ਨੇ ਭਾਖੜਾ ਪ੍ਰਾਜੈਕਟ ਦਾ ਦੌਰਾ ਕਰਦਿਆਂ ਪ੍ਰਾਜੈਕਟ ਦੇ ਸੰਚਾਲਨ, ਰੱਖ-ਰਖਾਓ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਭਾਖੜਾ ਡੈਮ ਸਥਿਤ ਨਹਿਰੂ ਸੈਂਟਰ ਵਿਖੇ ਲੋਕ ਸੰਪਰਕ ਅਧਿਕਾਰੀ ਸਤਨਾਮ ਸਿੰਘ ਲਾਦੀ ਨੇ ਕਮੇਟੀ ਮੈਂਬਰਾਂ ਨੂੰ ਪ੍ਰਾਜੈਕਟ ਸਬੰਧੀ ਪੇਸ਼ਕਾਰੀ ਰਾਹੀਂ ਇਸ ਦੀਆਂ ਪ੍ਰਾਪਤੀਆਂ ਅਤੇ ਦੇਸ਼ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ।

ਇਸ ਮੌਕੇ ਵਿਧਾਇਕਾਂ ਅਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਮਨਦੀਪ ਕੌਰ, ਸੰਦੀਪ ਸਿੰਘ, ਮਨੀਸ਼ ਕੁਮਾਰ, ਕਰਮਜੀਤ ਕੌਰ, ਭਾਖੜਾ ਡੈਮ ਦੇ ਅਧਿਕਾਰੀ ਐਸ.ਕੇ. ਬੇਦੀ, ਕਾਰਜਕਾਰੀ ਇੰਜੀਨੀਅਰ ਪਾਰਸ ਨਾਇਰ, ਚਮਨ ਲਾਲ ਐਸਡੀਓ, ਸਤਨਾਮ ਸਿੰਘ ਐਸਡੀਓ, ਰਾਮ ਚਰਨ ਐਸਡੀਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Related posts

ਜਸਟਿਸ ਵਿਨੋਦ ਚੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

On Punjab

ਨਾਈਜੀਰੀਅਨ ਲੋਕ ਹੁਣ ਚਲਾ ਸਕਦੇ ਹਨ ਟਵਿੱਟਰ, 7 ਮਹੀਨਿਆਂ ਬਾਅਦ ਹਟਾਈ ਗਈ ਪਾਬੰਦੀ

On Punjab

ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਚੁੱਕਿਆ ਬੈਂਕ ਡਿਫਾਲਟਰਾਂ ਦਾ ਮੁੱਦਾ

On Punjab