PreetNama
ਖਾਸ-ਖਬਰਾਂ/Important News

ਬੋਨੀ ਕਰੋਂਬੀ ਚੁਣੀ ਗਈ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਲਿਬਰਲ ਆਗੂ, ਮਿਲੀਆਂ 6900 ਵੋਟਾਂ

ਅੱਜ ਓਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਸੂਬਾਈ ਲੀਡਰ ਦੀ ਚੋਣ ਦੇ ਤੀਜੇ ਗੇੜ ਦੇ ਸਖ਼ਤ ਮੁਕਾਬਲੇ ‘ਚ ਓਨਟਾਰੀਓ ਲਿਬਰਲ ਪਾਰਟੀ ਦੇ ਆਗੂ ਵਜੋਂ ਬੀਬੀ ਬੌਨੀ ਕਰੋਂਬੀ ਚੁਣੇ ਗਏ ਹਨ। ਉਨ੍ਹਾਂ ਨੂੰ 6900 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਨੈਟ ਸਮਿੱਥ 6000 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ।

ਵਰਨਣਯੋਗ ਹੈ ਕਿ ਬੀਬੀ ਬੌਨੀ ਕਰੋਂਬੀ ਓਨਟਾਰੀਓ ਲਿਬਰਲ ਪਾਰਟੀ ਦੀ ਨਵੀਂ ਲੀਡਰ ਬਨਣ ਤੋਂ ਪਹਿਲਾਂ ਮਿਸ਼ੀਸਾਗਾ ਸ਼ਹਿਰ ਦੀ ਮੇਅਰ ਸਨ। ਅਗਲੀਆਂ ਓਨਟਾਰੀਓ ਸੂਬੇ ਦੀਆਂ ਚੋਣਾਂ ‘ਚ ਉਨ੍ਹਾਂ ਦਾ ਮੁਕਾਬਲਾ ਹੁਣ ਦੇ ਸੂਬਾ ਪ੍ਰੀਮੀਅਰ ਡੱਗ ਫੋਰਡ ਨਾਲ ਹੋਵੇਗਾ।

Related posts

ਆਦਰਸ਼ ਬਿਰਧ ਆਸ਼ਰਮ ਨੇ ਦਿੱਤਾ ਇੱਕ ਹੋਰ ਬਜ਼ੁਰਗ ਬਾਪੂ ਨੂੰ ਸਹਾਰਾ

On Punjab

ਕੈਨੇਡਾ ‘ਚ 20,86,08,00,00,000 ਰੁਪਏ ਦੀ ਮਨੀ ਲਾਂਡਰਿੰਗ।

On Punjab

ਕੈਨੇਡਾ `ਚ ‘ਖ਼ਾਲਿਸਤਾਨੀਆਂ ਤੇ ਪਾਕਿ ਫ਼ੌਜ ਦੀ ਮਿਲੀਭੁਗਤ ਹੋਈ ਜੱਗ-ਜ਼ਾਹਿਰ

Pritpal Kaur