PreetNama
ਫਿਲਮ-ਸੰਸਾਰ/Filmy

ਬੋਨੀ ਕਪੂਰ ਨੇ ਸ਼ੇਅਰ ਕੀਤੀ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ

ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਮੌਤ ਨੂੰ ਇੱਕ ਅਰਸਾ ਲੰਘ ਗਿਆ ਹੈ ਪਰ ਉਹ ਅੱਜ ਵੀ ਆਪਣੇ ਫੈਨਸ ਦੀਆਂ ਯਾਦਾਂ ‘ਚ ਜ਼ਿਉਂਦੀ ਹੈ। ਸ੍ਰੀਦੇਵੀ ਆਪਣੇ ਕਰੀਅਰ ‘ਚ ਕਾਫੀ ਉਚਾਈਆਂ ‘ਤੇ ਪਹੁੰਚ ਗਈ ਸੀ। ਇਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਕੋਨੇ-ਕੋਨੇ ‘ਚ ਹਨ।

ਸ਼੍ਰੀਦੇਵੀ ਦੀ ਇਸ ਪ੍ਰਸਿੱਧੀ ਨੂੰ ਵੇਖਦੇ ਹੋਏ ਮੈਡਮ ਤੁਸਾਦ ਮਿਊਜ਼ੀਅਮ ਨੇ ਐਕਟਰਸ ਦਾ ਵੈਕਸ ਸਟੈਚੂ ਆਪਣੇ ਸਿੰਗਾਪੁਰ ਮਿਊਜ਼ੀਅਮ ‘ਚ ਲਾਉਣ ਦਾ ਫੈਸਲਾ ਕੀਤਾ ਹੈ। ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਸਟੈਚੂ ਦੀ ਰਿਵੀਲ ਕਰਨ ਲਈ ਰਵਾਨਾ ਹੋਈ ਹੈ।
ਜਾਨ੍ਹਵੀ ਤੋਂ ਪਹਿਲਾਂ ਬੋਨੀ ਕਪੂਰ ਨੇ ਫੈਨਸ ਨੂੰ ਸ੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ ਇੱਕ ਵੀਡੀਓ ਰਾਹੀਂ ਦਿਖਾਈ ਹੈ। ਇਸ ‘ਚ ਵੈਕਸ ਸਟੈਚੂ ਸ੍ਰੀਦੇਵੀ ਦੇ ਹਵਾ-ਹਵਾਈ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ।

Related posts

ਸੁਸ਼ਾਂਤ ਤੇ ਜੈਕਲੀਨ ਇਸ ਸਾਲ ਰੋਮਾਂਸ ਕਰਦੇ ਆਉਣਗੇ ਨਜ਼ਰ

On Punjab

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪ੍ਰਿਯੰਕਾ-ਨਿਕ ਦੇ ਪਰਿਵਾਰ ਵਿੱਚ ਆਇਆ ਨੰਨ੍ਹਾ ਮਹਿਮਾਨ

On Punjab

ਜ਼ਮੀਨ ਘੁਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਅੱਜ ਅਦਾਲਤ ‘ਚ ਪੇਸ਼ ਹੋ ਸਕਦੇ ਹਨ

On Punjab