PreetNama
ਸਮਾਜ/Social

ਬੈਨ ਹੋਣ ਮਗਰੋਂ TikTok ਦਾ ਵੱਡਾ ਦਾਅਵਾ

ਭਾਰਤ ਤੇ ਚੀਨ ਵਿਚਾਲੇ ਵਿਵਾਦ ਦਰਮਿਆਨ ਸੋਮਵਾਰ ਨੂੰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਵਿੱਚ, ਕੇਂਦਰ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਨਾਲ ਭਾਰਤ ਵਿੱਚ 59 ਚੀਨੀ ਐਪਸ ਉੱਤੇ ਪਾਬੰਦੀ ਲਾਈ ਹੈ। ਇਨ੍ਹਾਂ ਸਾਰੇ ਐਪਸ ਵਿੱਚ ਸਭ ਤੋਂ ਮਸ਼ਹੂਰ ਐਪ ਟਿਕਟੌਕ ਵੀ ਸ਼ਾਮਲ ਹੈ, ਜਿਸ ਦੇ ਭਾਰਤ ਵਿੱਚ ਲੱਖਾਂ ਯੂਜ਼ਰਸ ਹਨ। ਇਸ ਪਾਬੰਦੀ ਦੇ ਬਾਅਦ ਵੀਡੀਓ ਬਣਾਉਣ ਵਾਲੀ ਐਪ ਟਿਕਟੌਕ ਇੰਡੀਆ ਨੇ ਬਿਆਨ ਜਾਰੀ ਕੀਤਾ ਹੈ।

ਟਿਕਟੌਕ ਇੰਡੀਆ ਦੇ ਮੁਖੀ ਨਿਖਿਲ ਗਾਂਧੀ ਨੇ ਟਵਿੱਟਰ ‘ਤੇ ਇੱਕ ਪੋਸਟ ਜ਼ਰੀਏ ਕਿਹਾ ਹੈ
” ਭਾਰਤ ਸਰਕਾਰ ਨੇ 59 ਐਪਸ’ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਆਰਡਰ ਦੀ ਪਾਲਣਾ ਕਰ ਰਹੇ ਹਾਂ। ਇਸ ਲਈ, ਅਸੀਂ ਸਰਕਾਰੀ ਏਜੰਸੀਆਂ ਨੂੰ ਵੀ ਮਿਲਾਂਗੇ ਤੇ ਆਪਣਾ ਪੱਖ ਪੇਸ਼ ਕਰਾਂਗੇ। ”

ਉਸ ਨੇ ਅੱਗੇ ਕਿਹਾ ਕਿ
” ਟਿਕਟੌਕ ਭਾਰਤ ਦੇ ਕਾਨੂੰਨ ਦਾ ਸਤਿਕਾਰ ਕਰਦਾ ਹੈ। ਟਿਕਟੌਕ ਨੇ ਭਾਰਤ ਦੇ ਲੋਕਾਂ ਦਾ ਡਾਟਾ ਚੀਨੀ ਸਰਕਾਰ ਸਮੇਤ ਕਿਸੇ ਵਿਦੇਸ਼ੀ ਸਰਕਾਰ ਨੂੰ ਨਹੀਂ ਭੇਜਿਆ। ਭਾਵੇਂ ਸਾਨੂੰ ਇਹ ਕਰਨ ਲਈ ਕਿਹਾ ਵੀ ਜਾਂਦਾ, ਅਸੀਂ ਅਜਿਹਾ ਕਦੇ ਨਾ ਕਰਦੇ। ”

ਟਿਕਟੌਕ ਨੇ ਦਾਅਵਾ ਕੀਤਾ ਹੈ ਕਿ ਟਿਕਟੌਕ 14 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ ਤੇ ਇਸ ਵਿੱਚ ਲੱਖਾਂ ਯੂਜ਼ਰਸ ਹਨ, ਜਿਨ੍ਹਾਂ ਵਿੱਚ ਕਲਾਕਾਰ, ਕਹਾਣੀਕਾਰ, ਅਧਿਆਪਕ ਸ਼ਾਮਲ ਹਨ ਜੋ ਆਪਣੀ ਰੋਜ਼ੀ ਰੋਟੀ ਲਈ ਇਸ ‘ਤੇ ਨਿਰਭਰ ਕਰਦੇ ਹਨ। ਟਿਕਟੌਕ ਨੇ ਇਹ ਵੀ ਦਾਅਵਾ ਕੀਤਾ ਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਪਹਿਲੀ ਵਾਰ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ।

ਸਰਕਾਰੀ ਪਾਬੰਦੀ ਤੋਂ ਬਾਅਦ ਗੂਗਲ ਨੇ ਟਿਕਟੌਕ ਸਮੇਤ ਸਾਰੇ ਪਾਬੰਦੀਸ਼ੁਦਾ ਐਪਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਪਾਬੰਦੀਸ਼ੁਦਾ ਐਪਸ ਐਪਲ ਸਟੋਰ ਉੱਤੇ ਵੀ ਡਾਉਨਲੋਡ ਲਈ ਉਪਲਬਧ ਨਹੀਂ।

Tyumen, Russia – April 30,2019: TikTok and YouTube apps on screen iphone xr, close up

Related posts

ਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟ

On Punjab

VIP Number: ਕਾਰ-ਬਾਈਕ ਲਈ ਚਾਹੁੰਦੇ ਹੋ VIP ਨੰਬਰ, 7 ਆਸਾਨ ਸਟੈਪਸ ਕਰ ਦੇਣਗੇ ਕੰਮ ਸੌਖਾ ਮਹਿੰਦਰਾ ਥਾਰ ਰੌਕਸ ਦੀ ਪਹਿਲੀ ਯੂਨਿਟ ਦੀ VIN 0001 ਨੰਬਰ ਪਲੇਟ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਲਈ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੀ ਬਾਈਕ ਜਾਂ ਕਾਰ ਲਈ VIP ਨੰਬਰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸ ਰਹੇ ਹਾਂ ਕਿ ਇਸ ਦੇ ਲਈ ਤੁਹਾਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ।

On Punjab

UAE Cylinder Blast : ਅਬੂ ਧਾਬੀ ‘ਚ ਹੋਏ ਸਿਲੰਡਰ ਧਮਾਕੇ ‘ਚ 100 ਤੋਂ ਵੱਧ ਭਾਰਤੀ ਜ਼ਖ਼ਮੀ, ਇੱਕ ਦੀ ਮੌਤ ; ਅਧਿਕਾਰੀਆਂ ਨੇ ਕੀਤੀ ਪੁਸ਼ਟੀ

On Punjab