PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਹਾਰੀ ਔਰਤਾਂ ਅਤੇ ਛੱਠ ਪੂਜਾ ਵਿਰੁੱਧ ਕਾਮੇਡੀਅਨ ਦੀ ‘ਇਤਰਾਜ਼ਯੋਗ’ ਟਿੱਪਣੀ ਨੂੰ ਲੈ ਕੇ ਦਿੱਲੀ ਵਿੱਚ ਐੱਫ ਆਈ ਆਰ ਦਰਜ

ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਦੇ ਸਾਕੇਤ ਥਾਣੇ ਵਿੱਚ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਐੱਫ ਆਈ ਆਰ ਦਰਜ ਕੀਤੀ ਹੈ। ਇਸ ਵੀਡੀਓ ਵਿੱਚ ਬਿਹਾਰ ਦੀਆਂ ਔਰਤਾਂ ਅਤੇ ਛੱਠ ਪੂਜਾ ਨਾਲ ਜੁੜੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਵਿਰੁੱਧ ਟਿੱਪਣੀਆਂ ਕੀਤੀਆਂ ਗਈਆਂ ਹਨ।ਇਹ ਐੱਫ ਆਈ ਆਰ ਸਟੈਂਡ-ਅੱਪ ਕਾਮੇਡੀ ਪ੍ਰੋਗਰਾਮ ਵਿਰੁੱਧ ਮਿਲੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ 24 ਨਵੰਬਰ ਨੂੰ ਸਾਕੇਤ ਸਥਿਤ ਇੱਕ ਕਾਮੇਡੀ ਕਲੱਬ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਇਹ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਸ਼ਿਕਾਇਤਕਰਤਾ ਨੇ ਇਸ ਮਾਮਲੇ ਨਾਲ ਸਬੰਧਤ ਵੀਡੀਓ ਰਿਕਾਰਡਿੰਗਜ਼, ਸੋਸ਼ਲ ਮੀਡੀਆ ਪੋਸਟਾਂ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਹ ਐੱਫ ਆਈ ਆਰ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 79, 196, 296 ਅਤੇ 352 ਤਹਿਤ ਦਰਜ ਕੀਤੀ ਗਈ ਹੈ।

Related posts

ਭਾਰਤ ਨੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ, ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ

On Punjab

‘ਗ੍ਰੀਨਲੈਂਡ ਸਾਡਾ ਖੇਤਰ ਹੈ, ਹਾਂ ਕਹੋ ਨਹੀਂ ਤਾਂ…’, ਸਵਿਟਜ਼ਰਲੈਂਡ ‘ਚ ਟਰੰਪ ਦਾ ਯੂਰਪੀ ਦੇਸ਼ਾਂ ਨੂੰ ਅਲਟੀਮੇਟਮ

On Punjab

ਸੁਰੱਖਿਆ ਏਜੰਸੀਆਂ ਨੂੰ ਭਾਜੜਾਂ, ਬੱਸ ‘ਚੋਂ ਮਿਲਿਆ 17 ਕਿੱਲੋ ਪਾਊਡਰ, RDX ਹੋਣ ਦਾ ਸ਼ੱਕ

On Punjab