PreetNama
ਰਾਜਨੀਤੀ/Politics

ਬਿਕਰਮ ਮਜੀਠੀਆ ਨੇ ਵਿੰਨ੍ਹਿਆ ਸਿੱਧੂ ‘ਤੇ ਨਿਸ਼ਾਨਾ, ਕਿਹਾ- ਹਿੰਦੂ ਵਿਰੋਧੀ ਹੋਣ ਦੇ ਨਾਲ-ਨਾਲ ਅਨੁਸੂਚਿਤ ਜਾਤੀ ਵਿਰੋਧੀ ਵੀ ਹੈ ਨਵਜੋਤ ਸਿੱਧੂ :

ਸ਼੍ਰੋਮਣੀ ਅਕਾਲੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿੱਧੂ ਜਿੱਥੇ ਹਿੰਦੂ ਵਿਰੋਧੀ ਹੈ ਉੱਥੇ ਹੀ ਅਨੁਸੂਚਿਤ ਜਾਤੀਆਂ ਦਾ ਵੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕ੍ਰਿਸਚਨ ਭਾਈਚਾਰੇ ਨੂੰ ਨੁਮਾਇੰਦਗੀ ਦਿੰਦਿਆਂ ਹੋਇਆ ਇਕੋ ਇਕ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸਫ ਨੂੰ ਬਣਾਇਆ ਸੀ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਅਧਿਕਾਰ ਵਰਤ ਕੇ ਜੋਸਫ ਨੂੰ ਵੀ ਉਥੋਂ ਹਟਾ ਦਿੱਤਾ ਹੈ। ਸਿੱਧੂ ਦੀਆਂ ਇਸ ਅਨਸੂਚਿਤ ਜਾਤੀਆਂ, ਕ੍ਰਿਸ਼ਨ ਭਾਈਚਾਰੇ ਤੇ ਹਿੰਦੂ ਵਿਰੋਧੀ ਨੀਤੀਆਂ ਨੂੰ ਦੇਖਦਿਆਂ ਅੱਜ ਜੋਸਫ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਜਿਥੇ ਸੁਨੀਲ ਜਾਖੜ ਨੂੰ ਹਿੰਦੂ ਹੋਣ ਤੇ ਕਿੰਤੂ ਕਰਦਿਆਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਥੇ ਹੀ ਕਾਂਗਰਸ ਨੇ ਅਨੁਸੂਚਿਤ ਜਾਤੀਆਂ ਨੂੰ ਨੁਮਾਇੰਦਗੀ ਦਿੰਦੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਬਣਾਇਆ ਜਿਸ ‘ਤੇ ਵੀ ਸਿੱਧੂ ਵੱਲੋਂ ਕਿੰਤੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਕਾਂਗਰਸ ਜ਼ਿਲਾ ਪ੍ਰਧਾਨ ਰੋਸ਼ਨ ਜੋਸਫ ਨੂੰ ਵੀ ਕ੍ਰਿਸ਼ਚਨ ਹੋਣ ਦੇ ਨਾਤੇ ਉਥੋਂ ਹਟਾਇਆ ਗਿਆ।

Related posts

ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ-ਰੋਕੂ ਬਿਲ ਸਿਲੈਕਟ ਕਮੇਟੀ ਕੋਲ ਭੇਜਣ ਦਾ ਫ਼ੈਸਲਾ

On Punjab

ਹੜ੍ਹ: ਉਸਾਰੀ ਕਿਰਤੀਆਂ ਦੇ ਡਿੱਗੇ ਮਕਾਨਾਂ ਦਾ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ

On Punjab

ਹਰਿਆਣਾ: ਪੰਚਕੂਲਾ ਵਿੱਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

On Punjab