PreetNama
ਰਾਜਨੀਤੀ/Politics

ਫੌਜ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ – ਚੀਨ ਤੇ ਪਾਕਿ ਵੱਡਾ ਖ਼ਤਰਾ, ਸਹੀ ਸਮੇਂ ’ਤੇ ਕਰਾਂਗੇ ਉੱਚਿਤ ਕਾਰਵਾਈ

ਏਐੱਨਆਈ, ਨਵੀਂ ਦਿੱਲੀ : ਸੈਨਾ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਭਾਰਤੀ ਸੈਨਾ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲਾ ਸਾਲ ਕਾਫੀ ਚੁਣੌਤੀਆਂ ਭਰਿਆ ਸੀ ਅਤੇ ਇਸਦਾ ਸਾਹਮਣਾ ਕਰਦੇ ਹੋਏ ਅਸੀਂ ਅੱਗੇ ਵਧੇ ਹਾਂ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਪਾਕਿਸਤਾਨ ਤੇ ਚੀਨ ਵੱਡਾ ਖ਼ਤਰਾ ਬਣਿਆ ਹੋਏ ਹਨ। ਇਸ ਨਾਲ ਨਜਿੱਠਣ ਲਈ ਸਹੀ ਸਮੇਂ ’ਚ ਉੱਚਿਤ ਕਾਰਵਾਈ ਕੀਤੀ ਜਾਵੇਗੀ। ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਅੱਤਵਾਦ ਨੂੰ ਵਧਾਇਆ ਜਾ ਰਿਹਾ ਹੈ ਪਰ ਅਸੀਂ ਅੱਤਵਾਦ ਲਈ ਜ਼ੀਰੋ-ਟੋਲਰੈਂਸ ਰੱਖਦੇ ਹਾਂ। ਉਨ੍ਹਾਂ ਨੇ ਸਾਫ਼ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਹੀ ਸਮਾਂ ਆਉਣ ’ਤੇ ਅਸੀਂ ਇਸਦੇ ਖ਼ਿਲਾਫ਼ ਉੱਚਿਤ ਕਾਰਵਾਈ ਕਰਾਂਗੇ।
ਕੋਰ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਵਾਰਤਾ ਦਾ ਇੰਤਜ਼ਾਰ
ਸੈਨਾ ਮੁਖੀ ਨੇ ਅੱਗੇ ਕਿਹਾ ਕਿ ਅਸੀਂ ਸਿਰਫ਼ ਲੱਦਾਖ ਹੀ ਨਹੀਂ ਬਲਕਿ ਪੂਰੇ ਐੱਲਏਸੀ ’ਤੇ ਉੱਚ ਪੱਧਰ ਦੀ ਨਿਗਰਾਨੀ ਕੀਤੀ ਹੋਈ ਹੈ। ਨਾਲ ਹੀ ਕੋਰ ਕਮਾਂਡਰ ਪੱਧਰ ਦੇ ਅੱਠਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਹੁਣ 9ਵੇਂ ਦੌਰ ਦੀ ਗੱਲਬਾਤ ਦਾ ਇੰਤਜਾਰ ਹੈ। ਅੱਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਮਾਧਿਅਮ ਨਾਲ ਹੱਲ ਕੱਢਣ ਦੀ ਉਮੀਦ ਕਰ ਰਹੇ
ਅਗਲੇ ਹੁਕਮਾਂ ਤਕ ਤਿੰਨ ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ, ਕਮੇਟੀ ਗਠਿਤ
ਉਦਯੋਗਿਕੀ ਸਮਰੱਥ ਸੈਨਾ ਵਿਕਸਿਤ ਕਰਨ ਲਈ ਕਾਰਜ
ਸੈਨਾ ਮੁਖੀ ਮਨੋਜ ਮੁਕੰੁਦ ਨਰਵਾਣੇ ਨੇ ਸ਼ੁਰੂਆਤ ਦੇ ਆਪਣੇ ਸੰਬੋਧਨ ’ਚ ਦੱਸਿਆ ਕਿ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਦਯੋਗਿਕੀ ਸਮਰੱਥ ਸੈਨਾ ਵਿਕਸਿਤ ਕਰਨ ਲਈ ਇਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਇਸ ’ਚ ਸਾਰੀਆਂ ਨਵੀਂਆਂ ਤਕਨੀਕਾਂ ਨੂੰ ਸ਼ਾਮਿਲ ਕਰਨ ’ਤੇ ਫੋਕਸ ਕੀਤਾ ਜਾਵੇਗਾ।
ਇਸਤੋਂ ਪਹਿਲਾਂ ਸੈਨਾ ਮੁਖੀ ਨੇ ਦੱਸਿਆ ਕਿ ਪਿਛਲਾ ਸਾਲ ਚੁਣੌਤੀਪੂਰਣ ਸੀ। ਉੱਤਰੀ ਸੀਮਾਵਾਂ ’ਤੇ ਪਿਛਲੇ ਸਾਲ ਦੀ ਸਭ ਤੋਂ ਮੁੱਖ ਚੁਣੌਤੀ ਕੋਰੋਨਾ ਸੰਕ੍ਰਮਣ ਸੀ। ਉਨ੍ਹਾਂ ਨੇ ਕਿਹਾ ਕਿ ਉੱਤਰੀ ਸੀਮਾਵਾਂ ’ਤੇ ਚੌਕਸੀ ਵਧਾਈ ਗਈ ਹੈ ਅਤੇ ਸ਼ਾਂਤੀ ਦੀ ਬਹਾਲੀ ਦੀ ਉਮੀਦ ’ਤੇ ਉਹ ਭਰੋਸਾ ਕਰਦੇ ਹਨ।

Related posts

ਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ

On Punjab

ਏਜੀਟੀਐੱਫ ਦੇ ਗਠਨ ਤੋਂ ਬਾਅਦ ਨਹੀਂ ਘਟੇਗੀ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀਜ਼ ਦੀ ਭੂਮਿਕਾ, ਮੁੱਖ ਮੰਤਰੀ ਮਾਨ ਨੇ ਦਿੱਤਾ ਭਰੋਸਾਪੱਤਰ ਵਿਚ ਮਾਨ ਨੇ ਕਿਹਾ ਕਿ ਏਜੀਟੀਐੱਫ ਖੁਫੀਆ ਅਧਾਰਤ ਸੰਚਾਲਨ ’ਤੇ ਧਿਆਨ ਕੇਂਦਿਰਤ ਰਹੇਗਾ। ਏਜੀਟੀਐੱਫ ਤਾਲਮੇਲ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸੀਪੀਜ਼ ਅਤੇ ਐੱਸਐੱਸਪੀਜ਼ ਗੈਂਗਸਟਰਾਂ ਦੇ ਖ਼ਿਲਾਫ਼ ਪੁਲਿਸ ਅਧਿਕਾਰੀਆਂ ਨੂੰ ਬ੍ਰੀਫਿੰਗ ਕਰਕੇ, ਅਪਰਾਧ ਦਾ ਵਿਸ਼ਲੇਸ਼ਣ ਕਰਨ ਲਈ ਪ੍ਰਮੁੱਖ ਤੌਰ ’ਤੇ ਜ਼ੋਰ ਦੇਣਗੇ। ਡੈਟਾ, ਫ਼ਰਾਰ ਗੈਂਗਸਟਰਾਂ ਦੀ ਪਛਾਣ ਕਰਨ ਅਤੇ ਗੈਂਗਸਟਰਾਂ ਵਿਰੋਧੀ ਮੁਹਿੰਮ ਚਲਾਉਣਗੇ। ਪੱਤਰ ਵਿਚ ਮਾਨ ਨੇ 3 ਅਪ੍ਰੈਲ ਨੂੰ ਪੰਜਾਬ ਭਵਨ ਵਿਚ ਹੋਈ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਦਾ ਵੀ ਜ਼ਿਕਰ ਕੀਤਾ। ਮਾਨ ਨੇ ਪੱਤਰ ਵਿਚ ਲਿਖਿਆ, ‘ਮੈਂ ਬੈਠਕ ਵਿਚ ਕਿਹਾ ਸੀ ਕਿ ਰਾਜ ਸਰਕਾਰ ਦਾ ਸਰਵਉੱਚ ਧਿਆਨ ਭ੍ਰਿਸ਼ਟਾਚਾਰ ਦੇ ਖਾਤਮੇ ਤੋਂ ਇਲਾਵਾ ਕਾਨੂੰਨ ਵਿਵਸਥਾ ਬਣਾਈ ਰੱਖਣ ’ਤੇ ਹੈ। ਪੁਲਿਸ ਬਲ ਲਈ ਕਲਿਆਣਕਾਰੀ ਉਪਾਅ ਕਰਨਾ ਹੈ। ਰਾਜ ਤੋਂ ਗੈਂਗਸਟਰਵਾਦ ਨੂੰ ਮਿਟਾਉਣ ਲਈ ਏਜੀਟੀਐੱਫ ਦੇ ਗਠਨ ਦਾ ਐਲਾਨ ਕੀਤਾ ਸੀ’।

On Punjab

‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਾਥ ਦੇਣ ਲਈ ਪੰਜਾਬੀਆਂ ਤੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ

On Punjab