PreetNama
ਸਮਾਜ/Social

ਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨ

ਮਨੀਲਾ: ਫਿਲੀਪੀਂਸ ਵਿੱਚ ਕ੍ਰਿਸਮਿਸ ਪਾਰਟੀ ਦਾ ਜਸ਼ਨ ਮਾਤਮ ਵਿੱਚ ਤਬਦੀਲ ਹੋ ਗਿਆ । ਫਿਲੀਪੀਂਸ ਵਿੱਚ ਇਸ ਤਿਉਹਾਰ ਲਈ ਖਾਸ ਤੌਰ ‘ਤੇ ਪੇਸ਼ ਕੀਤੀ ਜਾਣ ਵਾਲੀ ਲੋਕਾਂ ਦੀ ਪਸੰਦੀਦਾ ਕੋਕੋਨਟ ਵਾਈਨ ਪੀਣ ਤੋਂ ਬਾਅਦ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿਚ ਬਿਮਾਰ ਹੋ ਗਏ ਹਨ । ਇਸ ਸਬੰਧੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬਿਮਾਰ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ । ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਮਨੀਲਾ ਦੇ ਦੱਖਣ ਵਿੱਚ ਦੋ ਰਾਜਾਂ ਲਾਗੁਣਾ ਅਤੇ ਕਵੇਜੋਨ ਵਿੱਚ ਵਾਪਰੀ ਹੈ ।

ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਵੱਲੋਂ ਲੈਮਬਾਨਾਗ ਦਾ ਸੇਵਨ ਕੀਤਾ ਗਿਆ ਜੋ ਇਥੋਂ ਦੇ ਲੋਕਾਂ ਵਿੱਚ ਬੇਹੱਦ ਹਰਮਨ ਪਿਆਰੀ ਹੈ । ਦੱਸ ਦੇਈਏ ਕਿ ਫਿਲੀਪੀਂਸ ਵਿੱਚ ਛੁੱਟੀਆਂ ਅਤੇ ਸਮਾਗਮਾਂ ਦੌਰਾਨ ਹੀ ਇਸ ਡਰਿੰਕ ਦਾ ਸੇਵਨ ਕੀਤਾ ਜਾਂਦਾ ਹੈ । ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਤੋਂ ਐਤਵਾਰ ਤੱਕ ਕੋਕੋਨਟ ਵਾਈਨ ਪੀਣ ਕਾਰਨ ਕਈ ਲੋਕਾਂ ਦੀ ਮੌਤਾਂ ਹੋ ਗਈ ਹੈ । ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬਚੇ ਹੋਏ ਲੈਮਬਾਨਾਗ ਅਤੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਲਏ ਗਏ ਹਨ ਅਤੇ ਜਾਂਚ ਲਈ ਭੇਜ ਦਿੱਤੇ ਗਏ ਹਨ ।

Related posts

ਥਾਈਲੈਂਡ ’ਚ ਰਾਜਮਹਿਲ ਦੇ ਬਾਹਰ ਪੁਲਿਸ ਨਾਲ ਭਿੜੇ ਪ੍ਰਦਰਸ਼ਨਕਾਰੀ, ਸਰਕਾਰ ਵਿਰੋਧੀ ਪ੍ਰਦਰਸ਼ਨ ’ਚ ਕਈ ਲੋਕ ਹੋਏ ਜ਼ਖ਼ਮੀ

On Punjab

ਮਨੀਪੁਰ ਦੀਆਂ ਹੋਈਆਂ ਸਾਰੀਆਂ ਘਟਨਾਵਾਂ ‘ਤੇ ਨਜ਼ਰ, 6,000 ਕੇਸ ਕੀਤੇ ਗਏ ਦਰਜ: Government Sources

On Punjab

ਅਮਰਨਾਥ ਯਾਤਰਾ ਲਈ ਇਸ ਸਾਲ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ: ਸ਼ਰਾਈਨ ਬੋਰਡ

On Punjab