47.19 F
New York, US
April 25, 2024
PreetNama
ਖਾਸ-ਖਬਰਾਂ/Important News

ਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਰਕੇ 16 ਭਾਰਤੀ ਅਮਰੀਕੀ ਹਵਾਈ ਅੱਡੇ ‘ਤੇ ਫਸੇ

ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਕਰੀਬ 16 ਭਾਰਤੀ-ਅਮਰੀਕੀ ਵੈਧ ਓਸੀਆਈ ਕਾਰਡ ਧਾਰਕਾਂ ਨੂੰ ਐਤਵਾਰ ਨੂੰ ਜੌਨ ਐਫ਼ ਕੈਨੇਡੀ ਹਵਾਈ ਅੱਡੇ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਪੁਰਾਣੇ ਕੈਂਸਲ ਕੀਤੇ ਪਾਸਪੋਰਟ ਨਾਲ ਨਾ ਲੈ ਕੇ ਚੱਲਣ ਕਰਕੇ ਏਅਰ ਇੰਡੀਆ ਉਨ੍ਹਾਂ ਦੇ ਬੋਡਿੰਗ ਪਾਸ ਨਹੀਂ ਬਣਾ ਰਿਹਾ ਸੀ।

ਨਵੇਂ ਅਸਥਾਈ ਨਿਯਮਾਂ ਮੁਤਾਬਕ ਇਨ੍ਹਾਂ ਯਾਤਰੀਆਂ ਨੂੰ ਆਪਣੇ ਨਾਲ ਪੁਰਾਣੇ ਰੱਦ ਪਾਸਪੋਰਟ ਰੱਖਣੇ ਸੀ ਜਿਸ ਦਾ ਨੰਬਰ ਉਸ ਦੇ ਭਾਰਤੀ ਵਿਦੇਸ਼ੀ ਨਾਗਰਿਕ (ਓਸੀਆਈ) ਕਾਰਡ ‘ਤੇ ਛਪਿਆ ਸੀ। ਇਨ੍ਹਾਂ ਯਾਤਰੀਆਂ ਨੂੰ ਇਸ ਨਵੇਂ ਨਿਯਮ ਦੀ ਜਾਣਕਾਰੀ ਨਹੀਂ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਇਸ ਪ੍ਰਵਧਾਨ ਤੋਂ 30 ਜੂਨ, 2020 ਤਕ ਛੂਟ ਦਿੱਤੀ ਗਈ ਸੀ ਪਰ ਉਕਤ ਓਸੀਆਈ ਕਾਰਡ ਧਾਰਕਾਂ ਨੂੰ ਆਪਣਾ ਪੁਰਾਣਾ ਪਾਸਪੋਰਟ ਭਾਰਤ ਲਿਆਉਣ ਲਈ ਕਿਹਾ ਗਿਆ ਸੀ।

ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਓਸੀਆਈ ਕਾਰਡ ਧਾਰਕ ਇਨ੍ਹਾਂ ਨਵੇਂ ਨਿਯਮਾਂ ਤੋਂ ਜਾਣੂ ਨਹੀਂ ਹਨ। ਇਹ ਸਾਰੇ ਭਾਰਤੀ-ਅਮਰੀਕੀ ਕੋਲ ਇੱਕ ਜਾਇਜ਼ ਓਸੀਆਈ ਕਾਰਡ ਸੀ ਪਰ ਉਨ੍ਹਾਂ ਦੇ ਪੁਰਾਣੇ ਪਾਸਪੋਰਟ ਨਹੀਂ ਸੀ। ਜੇਐਫਕੇ ਹਵਾਈ ਅੱਡੇ ‘ਤੇ ਏਆਈ ਕਾਊਂਟਰ ਲਈ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਲਈ ਬੰਦ ਹੋਇਆ ਸੀ ਜਦੋਂ ਇਹ 16 ਯਾਤਰੀ ਕਮਿਊਨਿਟੀ ਕਾਰਕੁਨ ਪ੍ਰੇਮ ਭੰਡਾਰੀ ਕੋਲ ਪਹੁੰਚੇ।

ਭੰਡਾਰੀ ਨੇ ਦੱਸਿਆ, “ਇਹ ਸਾਰੇ 16 ਭਾਰਤੀ-ਅਮਰੀਕੀ ਅੱਜ ਹਵਾਈ ਅੱਡੇ ‘ਤੇ ਫਸੇ ਹੋਏ ਹੋਣਗੇ ਤੇ ਵਾਧੂ ਪੈਸੇ ਦੇ ਕੇ ਜਾਂ ਘਰ ਭੇਜਣ ‘ਤੇ ਦੁਬਾਰਾ ਟਿਕਟਾਂ ਬੁੱਕ ਕਰਾਉਣ ਲਈ ਕਿਹਾ ਗਿਆ ਸੀ, ਪਰ ਹਰਸ਼ਵਰਧਨ ਸ਼੍ਰੀਂਗਲਾ, ਅਮਰੀਕਾ ਦੇ ਨਿਊਯਾਰਕ ਦੇ ਕੌਂਸਲ ਜਨਰਲ ਸੰਦੀਪ ਚੱਕਰਵਰਤੀ ਤੇ ਏਅਰ ਇੰਡੀਆ (ਉੱਤਰੀ ਅਮਰੀਕਾ) ਦੇ ਮੁਖੀ ਕਮਲ ਰੌਲ ਦੇ ਉੱਚ ਪੱਧਰੀ ਦਖਲ ਤੋਂ ਬਾਅਦ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਦਿੱਤੀ ਗਈ ਸੀ।

ਚੱਕਰਵਰਤੀ ਦੇ ਜੇਕੇਐਫ ਹਵਾਈ ਅੱਡੇ ‘ਤੇ ਏਅਰ ਇੰਡੀਆ ਨੂੰ ਇੱਕ ਈ-ਮੇਲ ਲਿਖਣ ਤੋਂ ਬਾਅਦ, ਇਨ੍ਹਾਂ ਯਾਤਰੀਆਂ ਨੂੰ ਉਡਣ ਤੋਂ ਕੁਝ ਮਿੰਟ ਪਹਿਲਾਂ ਹਵਾਈ ਜਹਾਜ਼ ‘ਤੇ ਸਵਾਰ ਹੋਣ ਦੀ ਆਗਿਆ ਦਿੱਤੀ ਗਈ ਸੀ।

Related posts

Lata Mangeshkar Evergreen Songs: ਸਦਾਬਹਾਰ Lata Mangeshkar ਦੇ ਗਾਣੇ, ਹਰ ਵਾਰ ਦਵਾਉਣਗੇ ‘ਦੀਦੀ’ ਦੀ ਯਾਦ

On Punjab

ਕੈਨੇਡਾ ਦਾ ਨਿਆਗਰਾ ਫਾਲਸ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ

On Punjab

ਈਡਾ ਤੁਫ਼ਾਨ ਨਾਲ ਅਮਰੀਕ ’ਚ ਭਾਰੀ ਨੁਕਸਾਨ, 82 ਲੋਕਾਂ ਦੀ ਗਈ ਜਾਨ

On Punjab