84.45 F
New York, US
September 10, 2026
PreetNama
ਫਿਲਮ-ਸੰਸਾਰ/Filmy

ਫਿਰ ਆਏਗਾ ‘ਜੱਗਾ ਜੱਟ’, ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ ‘ਰੌਬਿਨਹੁੱਡ’ ਦੀ ਕਹਾਣੀ

ਚੰਡੀਗੜ੍ਹ: ਬਾਇਓਪਿਕਸ ਦੇ ਇਸ ਦੌਰ ਵਿੱਚ ਇੱਕ ਹੋਰ ਬਾਇਓਪਿਕ ਡਰਾਮਾ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਜਗਤ ਸਿੰਘ ਵਿਰਕ ਦੀ ਹੈ, ਜਿਸ ਨੂੰ ਪੰਜਾਬ ਦੇ ਲੋਕ ਰੋਬਿਨਹੁੱਡ, ਜੱਗਾ ਜੱਟ ਜਾਂ ਜੱਗਾ ਡਾਕੂ ਵੀ ਕਹਿੰਦੇ ਹਨ। ਆਦਮੀ ਇੱਕ ਹੈ ਪਰ ਬਹੁਤ ਸਾਰੇ ਨਾਂ ਹਨ ਤੇ ਹਰ ਨਾਂ ਉਸ ਦੇ ਕੰਮ ਮੁਤਾਬਕ ਹੈ। ਦੱਸ ਦਈਏ ਕਿ ਜੱਗਾ ਦੀ ਜ਼ਿੰਦਗੀ ਹਰ ਆਮ ਆਦਮੀ ਦੀ ਤਰ੍ਹਾਂ ਸ਼ੁਰੂ ਹੋਈ, ਪਰ ਜਲਦੀ ਹੀ ਉਹ ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਬਾਗੀ ਬਣ ਗਿਆ। ਫਿਰ ਲੋਕ ਜਗਤ ਸਿੰਘ ਵਿਰਕ ਨੂੰ ਜੱਗਾ ਡਾਕੂ ਦੇ ਨਾਂ ਨਾਲ ਜਾਣਨ ਲੱਗਦੇ ਹਨ।

ਪੰਜਾਬ ਵਿੱਚ ਜੱਗਾ ਬਾਰੇ ਹਰ ਕੋਈ ਜਾਣਦਾ ਹੈ, ਪਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜੱਗਾ ਨੂੰ ਸ਼ਾਇਦ ਹੀ ਲੋਕ ਜਾਣਦੇ ਹੋਣਗੇ ਪਰ, ਹੁਣ ਜੱਗਾ ਦੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀਆਂ ਹਨ। ਜੀ ਹਾਂ, ਉਹ ਵੀ ਜੱਗਾ ਦੇ ਪੋਤੇ ਕੁਲਦੀਪ ਦੇ ਨਜ਼ਰੀਏ ਤੋਂ। ਦੱਸ ਦਈਏ ਕਿ ਜੱਗਾ ਦੇ ਫੈਨਸ ਉਸ ਨੂੰ ਜੱਗਾ ਜੱਟ ਤੇ ਜਗਤ ਸਿੰਘ ਵਿਰਕ ਵਜੋਂ ਜਾਣਦੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਜੱਗਾ ਦੀ ਕਹਾਣੀ 1902 ਵਿੱਚ ਸ਼ੁਰੂ ਹੋਈ ਤੇ 1931 ਵਿੱਚ ਖ਼ਤਮ ਹੋ ਗਈ। ਉਸ ਦੇ ਜੀਵਨ ਦੀ ਪੂਰੀ ਕਹਾਣੀ ਕਿਰਨ ਨਿਰਵਾਣਾ ਤੇ ਅਸੀਮ ਮਹਾਜਨ ਨਾਂ ਦੇ ਲੇਖਕਾਂ ਨੇ ਆਪਣੀ ਕਿਤਾਬ ‘ਜੱਗਾ ਜੱਟ’ ਵਿੱਚ ਲਿਖੀ। ਫਿਲਮ ਨਿਰਮਾਤਾਵਾਂ ਨੇ ਇਸ ਕਿਤਾਬ ਦੇ ਅਧਿਕਾਰ ਖਰੀਦੇ ਹਨ ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਫਿਲਮ ‘ਚ ਲੀਡ ਰੋਲ ਕੌਣ ਪਲੇਅ ਕਰੇਗਾ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜੱਗਾ ਦੇ ਨਾਂ ‘ਤੇ ਕੋਈ ਫਿਲਮ ਬਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ‘ਚ ਕਈ ਫਿਲਮਾਂ ਜੱਗਾ ਦੇ ਨਾਂ ‘ਤੇ ਬਣ ਚੁੱਕੀਆਂ ਹਨ। ਇਨ੍ਹਾਂ ਹੀ ਫਿਲਮਾਂ ਵਿੱਚੋਂ ਇੱਕ ਫਿਲਮ ਸਾਮ 1964 ‘ਚ ਰਿਲੀਜ਼ ਹੋਈ ਸੀ ਜਿਸ ‘ਚ ਜੱਗਾ ਦਾ ਰੋਲ ਦਾਰਾ ਸਿੰਘ ਨੇ ਪਲੇਅ ਕੀਤਾ ਸੀ। ਇਸ ਤੋਂ ਮਗਰੋਂ ਇੱਕ ਹੋਰ ਫਿਲਮ 1991 ‘ਚ ਵੀ ਰਿਲੀਜ਼ ਹੋਈ ਜਿਸ ਦਾ ਟਾਈਟਲ ‘ਜੱਗਾ ਡਾਕੂ’ ਸੀ ਤੇ ਇਸ ‘ਚ ਲੀਡ ਰੋਲ ‘ਚ ਯੋਗਰਾਜ ਸਿੰਘ ਨੇ ਨਿਭਾਇਆ ਸੀ।

Related posts

ਕੰਗਨਾ ਰਣੌਤ ਦਾ ਦਾਅਵਾ ਚੀਨ ਤੋਂ ਹੋਇਆ ਅਦਾਕਾਰਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਕਿਹਾ – ‘ਇਹ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਸਾਜਿਸ਼…’

On Punjab

ਨਰਾਤਿਆਂ ‘ਚ ਲਕਸ਼ਮੀ ਬਣੇ ਅਕਸ਼ੇ ਨੇ ਸ਼ੇਅਰ ਕੀਤਾ Laxmi Bomb ਦਾ ਪਹਿਲਾ Look

On Punjab

ਇਹ ਹਨ ਬਾਲੀਵੁਡ ਦੀਆਂ ਐਵਰਗ੍ਰੀਨ ਬਿਊਟੀਜ਼, ਪਾਰ ਕੀਤੇ 50 ਸਾਲ

On Punjab