46.02 F
New York, US
April 26, 2024
PreetNama
ਖਬਰਾਂ/News

ਫਲੋਰੋਸਿਸ ਰੋਗ ਤੋਂ ਬਚਾਓ ਲਈ ਫਿ਼ਰੋਜ਼ਸ਼ਾਹ `ਚ ਲਾਇਆ ਸੈਮੀਨਾਰ

ਅਜੋਕੇ ਸਮੇਂ ਵਿਚ ਭਜਦੋੜ ਵਾਲੀ ਜਿੰਦਗੀ ਦੌਰਾਨ ਦਰੁਸਤ ਖਾਣ-ਪਾਣ ਦੇ ਬਾਵਜੂਦ ਬਿਮਾਰੀਆਂ ਨਾਲ ਲਿਪਤ ਹੋ ਰਹੇ ਮਨੁੱਖ ਨੂੰ ਬਚਾਉਣ ਦੇ ਮਨੋਰਥ ਨਾਲ ਅੱਜ ਫਿ਼ਰੋਜ਼ਸ਼ਾਹ ਵਿਖੇ ਇਕ ਰੋਜ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਜਿਥੇ ਮਾਹਿਰ ਡਾਕਟਰਾਂ ਵੱਲੋਂ ਆਏ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ, ਉਥੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਦੇ ਲੱਛਣਾਂ ਤੇ ਬਚਾਓ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਸਹੀ ਜਾਣਕਾਰੀ ਦੇਣ ਦੇ ਨਾਲ-ਨਾਲ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਵੀ ਮੁਕਤ ਕੀਤਾ ਜਾਵੇ। ਡਾ: ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫਸਰ ਫਿ਼ਰੋਜ਼ਸ਼ਾਹ ਦੀ ਅਗਵਾਈ ਹੇਠ ਹੋਏ ਸੈਮੀਨਾਰ ਦੌਰਾਨ ਹਾਜ਼ਰ ਆਮ ਲੋਕਾਂ ਨੂੰ ਡਾ: ਸੋਨੀਆ, ਨੇਡਾ ਭੰਡਾਰੀ ਬੀ.ਈ.ਈ, ਸੁਮਿਤ ਕੁਮਾਰ, ਵਿਕਾਸ ਐਲ.ਟੀ ਨੇ ਮਨੁੱਖੀ ਸਰੀਰ ਵਿਚ ਕੁਝ ਜ਼ਰੂਰੀ ਤੱਥਾਂ ਦੀ ਲੋੜ ਦਾ ਜਿ਼ਕਰ ਕਰਦਿਆਂ ਸਪੱਸ਼ਟ ਕੀਤਾ ਕਿ ਰੋਜ਼ਾਨਾ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਮਨੁੱਖ ਨੂੰ ਫਲੋਰਸਿਸ ਪ੍ਰਾਪਤ ਹੁੰਦਾ ਹੈ ਅਤੇ ਜੇਕਰ ਇਹ ਤੱਤ ਘੱਟ ਜਾਂ ਵੱਧ ਮਾਤਰਾ ਵਿਚ ਹੋਣ ਤਾਂ ਮਨੁੱਖ ਨੂੰ ਇਹ ਤੱਤ ਰੋਗੀ ਬਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਫਲੋਰਾਈਡ ਤੱਤ ਦੀ ਮਨੁੱਖੀ ਸਰੀਰ ਨੂੰ ਘੱਟ ਮਾਤਰਾ ਵਿਚ ਲੋੜ ਹੁੰਦੀ ਹੈ ਅਤੇ ਜੇਕਰ ਇਸ ਦੀ ਵੱਧ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਸਰੀਰ ਰੋਗੀ ਬਣ ਜਾਂਦਾ ਹੈ ਅਤੇ ਇਸ ਰੋਗ ਨੂੰ ਫਲੋਰੋਸਿਸ ਰੋਗ ਕਿਹਾ ਜਾਂਦਾ ਹੈ।ਡਾਕਟਰ ਵਨੀਤਾ ਭੁੱਲਰ ਨੇ ਸਪੱਸ਼ਟ ਕੀਤਾ ਕਿ ਦੰਦਾਂ ਤੇ ਆੜੀ ਲਾਈਨਾਂ, ਸਫੈਦ ਪੀਲੇ ਧੱਬੇ ਦਿਖਾਈ ਦੇਣਾ ਅਤੇ ਮਸੂੜਿਆਂ ਵਿਚ ਪਕੜ ਕਮਜ਼ੋਰ ਹੋਣ ਦੀ ਸੂਰਤ ਵਿਚ ਤੁਰੰਤ ਡੈਟਿਸਟ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫਲੋਰੋਸਿਸ ਦਾ ਪ੍ਰਭਾਵ ਹੱਡੀਆਂ `ਤੇ ਵੀ ਪੈਂਦਾ ਹੈ, ਜਿਸ ਨਾਲ ਪੈਰਾਂ ਦੀਆਂ ਹੱਡੀਆਂ ਵਿਚ ਕਮਜ਼ੋਰੀ, ਪਤਲਾਪਨ ਅਤੇ ਟੇਡਾਪਨ ਦਿਖਾਈ ਦੇਣਾ, ਕਮਰ ਦਾ ਅੱਗੇ ਵੱਲ ਝੁੱਕਣਾ ਅਤੇ ਕੜਕਪਨ ਆਉਣਾ, ਬੱਚਿਆਂ ਦਾ ਬੁਢਿਆਂ ਵਾਗ ਦਿਖਾਈ ਦੇਣਾ ਵੀ ਗੰਭੀਰ ਸਮੱਸਿਆ ਹੈ, ਜਿਸ ਦੇ ਇਲਾਜ ਲਈ ਮਾਹਿਰ ਡਾਕਟਰ ਤੱਕ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਫਲੋਰਾਇਡ ਦਾ ਸੇਵਨ ਕਰਨ ਨਾਲ ਸਰੀਰ ਦੇ ਕੋਮਲ ਅੰਗ ਤੇ ਸੈਲਸ ਤੇ ਅਸਰ ਪੈਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਕਿ ਕਬਜ, ਉਲਟੀ, ਦਸਤ, ਖੂਨ ਦੀ ਕਮੀ, ਥਕਾਵਟ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਬਾਰ-ਬਾਰ ਪਿਸ਼ਾਬ ਆਉਣਾ। ਆਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਕਰਦਿਆਂ ਬੀ.ਈ.ਈ ਨੇਹਾ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਵੱਧ ਫਲੋਰਾਇਡ ਵਾਲੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਦੁੱਧ ਦਾ ਸੇਵਨ ਕਰਨ ਦੇ ਨਾਲ-ਨਾਲ ਕੈਲਸਿ਼ਅਮ ਆਯਰਨ ਅਤੇ ਵਿਟਾਮਿਨ ਡੀ ਯੁਕਤ ਖਾਣ ਦੀਆਂ ਵਸਤਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਟਾਮਿਨ ਡੀ ਯੁਕਤ ਹਰੀਆਂ ਸਬਜੀਆਂ, ਕੇਲਾ ਦਾ ਪ੍ਰਯੋਗ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਸਮੇਂ-ਸਮੇਂ ਤੇ ਮਾਹਿਰ ਡਾਕਟਰਾਂ ਕੋਲ ਚੈਕਅਪ ਕਰਵਾਉਣ ਦਾ ਵੀ ਅਹਿਦ ਲਿਆ।

Related posts

ਪੰਜਾਬ ਦੇ ਇਸ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ, ਇਲਾਕੇ ‘ਚ ਸੋਗ ਦੀ ਲਹਿਰ

On Punjab

Japanese ship : 80 ਸਾਲਾਂ ਬਾਅਦ ਮਿਲਿਆ ਦੂਜੇ ਵਿਸ਼ਵ ਯੁੱਧ ‘ਚ ਡੁੱਬਿਆ ਜਾਪਾਨੀ ਜਹਾਜ਼, ਉਸ ਸਮੇਂ ਸਵਾਰ ਸਨ 1 ਹਜ਼ਾਰ ਤੋਂ ਵੱਧ ਲੋਕ

On Punjab

ਸਿੱਕਿਆਂ ਨਾਲ ਭਰਿਆ ਬੈਗ ਲੈ ਕੇ ਤਾਜ ਹੋਟਲ ਡਿਨਰ ਕਰਨ ਪਹੁੰਚਿਆ ਨੌਜਵਾਨ

On Punjab