PreetNama
ਖਬਰਾਂ/News

ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਦਫ਼ਤਰੀ ਕਾਮਿਆਂ ਨੇ ਅਰਥੀ ਫੂਕ ਮੁਜ਼ਾਹਰਾ

ਸਾਂਝੇ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਅਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿਚ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਖ਼ਿਲਾਫ਼ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਿਰੋਜ਼ਪੁਰ ਸਾਹਮਣੇ ਰੋਹ ਭਰਪੂਰ ਗੇਟ ਰੈਲੀ ਕਰਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ।  ਇਸ ਗੇਟ ਰੈਲੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕਰਦੇ ਹੋਏ ਡਟ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੁਜ਼ਾਹਰੇ ਦੌਰਾਨ ਦੌਰਾਨ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਚੇਅਰਮੈਨ, ਸ੍ਰੀ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਖ਼ਜ਼ਾਨਚੀ, ਪ੍ਰਦੀਪ ਕੁਮਾਰ, ਡੀ.ਸੀ., ਰਜਨੀਸ਼ ਕੁਮਾਰ, ਡੀ.ਸੀ. ਦਫ਼ਤਰ, ਸੋਨੂੰ ਕਸ਼ਯਪ ਡੀ.ਸੀ. ਦਫ਼ਤਰ, ਗੋਬਿੰਦ ਮੁਟਨੇਜਾ ਖ਼ੁਰਾਕ ਸਪਲਾਈ, ਜਗਸੀਰ ਸਿੰਘ ਭਾਂਗਰ ਐਡੀਸ਼ਨਲ ਜਨਰਲ ਸਕੱਤਰ, ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਕਲਾਸ ਫੋਰ ਯੂਨੀਅਨ, ਵਿਕਰਮ ਨਾਜਕ ਅਤੇ ਗੌਰਵ ਕੁਮਾਰ ਪਬਲਿਕ ਹੈਲਥ, ਗੁਰਤੇਜ ਸਿੰਘ ਬਰਾੜ ਰੋਡਵੇਜ਼, ਗੁਰਪ੍ਰੀਤ ਸਿੰਘ ਸੋਢੀ ਐਕਸਾਈਜ਼ ਵਿਭਾਗ, ਓਮ ਪ੍ਰਕਾਸ਼ ਰਾਣਾ ਡੀ.ਸੀ. ਦਫ਼ਤਰ, ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ  ਉਨ੍ਹਾਂ ਕਿਹਾ ਕਿ ਰਾਜ ਸਰਕਾਰ ਮੁਲਾਜ਼ਮਾਂ ਨੂੰ ਬਿਲਕੁਲ ਵਿਸਾਰ ਚੁੱਕੀ ਹੈ ਅਤੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਵੱਲ ਗ਼ੌਰ ਨਹੀ ਕਰ ਰਹੀ, ਜਿਸ ਕਾਰਨ ਦਿਨੋ ਦਿਨ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਰੋਸ ਦੀ ਭਾਵਨਾ ਪ੍ਰਚੰਡ ਹੋ ਰਹੀ ਹੈ । ਸ੍ਰੀ ਮਨੋਹਰ ਲਾਲ, ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਵੀ ਖੋਹਣ ਦੀ ਤਾਕ ਵਿਚ ਹੈ, ਜਿਸ ਨੂੰ ਮੁਲਾਜ਼ਮ ਵਰਗ ਬਿਲਕੁੱਲ ਵੀ ਬਰਦਾਸ਼ਤ ਨਹੀ ਕਰੇਗਾ । ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਵਿਰੋਧੀ ਸਰਕਾਰ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀ ਕਰ ਰਹੀ । ਇਸ ਅਰਥੀ ਫੂਕ ਮੁਜ਼ਾਹਰੇ ਵਿਚ ਹੋਰਨਾਂ ਤੋ ਇਲਾਵਾ, ਮੈਡਮ ਪ੍ਰੇਮ ਕੁਮਾਰੀ ਡੀ.ਸੀ. ਦਫ਼ਤਰ, ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ, ਗੌਰਵ ਸੇਤੀਆ, ਅਮਨਦੀਪ ਸਿੰਘ ਖ਼ਜ਼ਾਨਾ ਦਫ਼ਤਰ , ਪ੍ਰਵੀਨ ਕੁਮਾਰ ਜਰਨਲ ਸਕੱਤਰ ਕਲਾਸ ਫੋਰ ਯੂਨੀਅਨ, ਹਰਮੀਤ ਸਿੰਘ ਫੂਡ ਸਪਲਾਈ, ਗੁਰਚਰਨ ਸਿੰਘ ਡੀ.ਸੀ. ਦਫ਼ਤਰ, ਪਰਮਜੀਤ ਸਿੰਘ ਖੇਤੀਬਾੜੀ ਵਿਭਾਗ, ਖਜ਼ਾਨ ਸਿੰਘ ਅਤੇ ਗੌਰਵ ਅਰੋੜਾ ਲੋਕ ਨਿਰਮਾਣ ਵਿਭਾਗ, ਜਸਮੀਤ ਸਿੰਘ ਸੈਡੀ ਸਿੰਚਾਈ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ, ਇੰਦਰਜੀਤ ਸਿੰਘ ਢਿੱਲੋਂ ਪਬਲਿਕ ਹੈਲਥ, ਗਗਨਦੀਪ ਸਿੰਘ ਆਈ.ਟੀ.ਆਈ., ਵਰੁਣ ਕੁਮਾਰ, ਪ੍ਰਧਾਨ ਸਿੱਖਿਆ ਵਿਭਾਗ, ਕੁਲਦੀਪ ਸਿੰਘ ਸਹਿਕਾਰਤਾ ਵਿਭਾਗ, ਵਿਪਨ ਕੁਮਾਰ ਸ਼ਰਮਾ ਅਤੇ ਚੰਦਨ ਰਾਣਾ ਸਿਹਤ ਵਿਭਾਗ, ਕੁਲਦੀਪ ਸਿੰਘ ਜ਼ਿਲ੍ਹਾ ਨਗਰ ਯੌਜਨਾਕਾਰ ਆਦਿ ਤੋ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਨੇ ਭਾਗ ਲਿਆ ਅਤੇ ਜਥੇਬੰਦੀ ਦੇ ਹਰ ਐਕਸ਼ਨ ਵਿਚ ਵੱਧ ਚੜ੍ਹ ਕੇ ਭਾਗ ਲੈਣ ਦਾ ਭਰੋਸਾ ਦਿਵਾਇਆ ।

Related posts

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੇ 352ਵੇਂ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦੀ ਯਾਦ ’ਚ ਸਿੱਕਾ ਜਾਰੀ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਉਨ੍ਹਾਂ ਨਾਲ ਮੰਚ ’ਤੇ ਹਾਜ਼ਰ ਸਨ। ਮੋਦੀ ਨੇ ਕਰਤਾਰਪੁਰ ਲਾਂਘੇ ਸਬੰਧੀ ਕੇਂਦਰ ਸਰਕਾਰ ਦੀ ਪਹਿਲ ਬਾਰੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 1947 ਵਿੱਚ ਜੋ ਸਾਡੇ ਕੋਲੋਂ ਕੁਤਾਹੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਾਨ ਸਿਰਫ ਕੁਝ ਹੀ ਕਿੱਲੋਮੀਟਰ ਦੂਰ ਸੀ, ਪਰ ਉਸ ਨੂੰ ਆਪਣੇ ਵੱਲ ਨਹੀਂ ਲਿਆਂਦਾ ਗਿਆ। ਹੁਣ ਇਹ ਲਾਂਘਾ ਉਸ ਨੁਕਸਾਨ ਨੂੰ ਘੱਟ ਕਰਨ ਦਾ ਨਤੀਜਾ ਹੈ। ਇਸ ਬਿਆਨ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ। ਯਾਦ ਰਹੇ ਕਿ ਦੋ ਸਾਲ ਪਹਿਲਾਂ ਪੀਐਮ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ। ਪਿਛਲੇ ਸਾਲ 30 ਦਸੰਬਰ ਨੂੰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਬਲੀਦਾਨ ਤੇ ਦੇਸ਼ ਪ੍ਰੇਮ ਦੀ ਤਾਰੀਫ਼ ਵੀ ਕੀਤੀ ਸੀ।

Pritpal Kaur

ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

On Punjab

ਉੱਤਰੀ ਲਾਸ ਏਂਜਲਸ ’ਚ 50 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ

On Punjab