64.6 F
New York, US
September 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ Sunil Jakhar ਨੂੰ ਪੁਲੀਸ ਨੇ ਰੋਕਿਆ

ਚੰਡੀਗੜ੍ਹ-  ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ, ਜਿਨ੍ਹਾਂ ਨੂੰ ਪੁਲੀਸ ਨੇ ਬਾਹਰ ਰੋਕ ਦਿੱਤਾ।ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ ਹਾਊਸ ਵਿੱਚ ਕਮਰਾ ਬੁੱਕ ਕਰਵਾਇਆ ਹੋਇਆ ਹੈ, ਪਰ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਵਿੱਚ ਬਾਹਰੀ ਵਿਅਕਤੀ ਰਹਿ ਰਹੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਮਾਡਾ (GMADA) ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫ਼ਾਈਲਾਂ ਨੂੰ ਬਾਹਰੀ ਵਿਅਕਤੀਆਂ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਜੋ ਕਿ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਵਿੱਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ, ਉਸ ਤੋਂ ਬਾਅਦ ਪੰਜਾਬ ਵਿੱਚੋਂ ਸਫ਼ਾਇਆ ਕੀਤਾ ਜਾਵੇਗਾ।

Related posts

ਪੰਜਾਬੀ ਗਾਇਕ ਜੱਸੀ ਗਿੱਲ ਨੇ ਧੀ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ, ਫੈਨਜ਼ ਕਰ ਰਹੇ ਪਿਆਰ ਦੀ ਵਰਖਾ

On Punjab

ਖ਼ਰਾਬ ਮੌਸਮ ਅਤੇ ਤਕਨੀਕੀ ਨੁਕਸ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ; ਪਾਇਲਟ ਦੀ ਸੂਝਬੂਝ ਨੇ ਬਚਾਈਆਂ ਜਾਨਾਂ

On Punjab

ਪੰਜਾਬ ਦੀ ਖੇਤੀ ਨੀਤੀ ਨੂੰ ਮੁੜ ਬਰੇਕਾਂ ਲੱਗੀਆਂ

On Punjab