58.69 F
New York, US
May 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ 2023 ਦੇ ਹਾਦਸੇ ਲਈ ਆਪਣਾ ਗੁਨਾਹ ਕਬੂਲਿਆ

ਟੋਰਾਂਟੋ: ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ ਅਗਸਤ 2023 ਵਿੱਚ ਹੋਏ ਉਸ ਹਾਦਸੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ, ਜਿਸ ਵਿੱਚ ਕੈਨੇਡੀਅਨ ਵਿੰਟਰ ਓਲੰਪਿਕ ਫਿਗਰ ਸਕੇਟਰ ਐਲੈਗਜ਼ੈਂਡਰਾ ਪਾਲ ਦੀ ਮੌਤ ਹੋ ਗਈ ਸੀ । ਇਹ ਹਾਦਸਾ ਓਂਟਾਰੀਓ ਦੇ ਮੈਲੈਨਕਥਨ ਟਾਊਨਸ਼ਿਪ ਵਿੱਚ ਵਾਪਰਿਆ ਸੀ। ਸੁਖਵਿੰਦਰ ਸਿੱਧੂ ਨੇ ਮੰਗਲਵਾਰ ਨੂੰ ਵਰਚੁਅਲ ਕੋਰਟ ਵਿੱਚ ਖਤਰਨਾਕ ਡਰਾਈਵਿੰਗ ਕਾਰਨ ਮੌਤ ਅਤੇ ਖਤਰਨਾਕ ਡਰਾਈਵਿੰਗ ਕਾਰਨ ਸਰੀਰਕ ਨੁਕਸਾਨ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ । ਉਹ ਇੱਕ ਟਰਾਂਸਪੋਰਟ ਟਰੱਕ ਚਲਾ ਰਿਹਾ ਸੀ ਅਤੇ ਕੰਸਟਰਕਸ਼ਨ ਜ਼ੋਨ ਵਿੱਚ ਤੇਜ਼ ਰਫ਼ਤਾਰ ਨਾਲ ਗੁਜ਼ਰਦੇ ਹੋਏ ਕਈ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਪੌਲ ਦੀ ਕਾਰ ਵੀ ਸ਼ਾਮਲ ਸੀ। ਐਲੈਗਜ਼ੈਂਡਰਾ ਪੌਲ ਨੇ 2014 ਸੋਚੀ ਵਿੰਟਰ ਓਲੰਪਿਕਸ ਵਿੱਚ ਆਈਸ ਡਾਂਸ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਇਸ ਹਾਦਸੇ ਦੌਰਾਨ ਪਾਲ ਦੇ 10 ਮਹੀਨੇ ਦੇ ਛੋਟੇ ਬੇਟੇ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਕਈ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਸਨ। ਰਿਪੋਰਟਾਂ ਮੁਤਾਬਕ ਸਿੱਧੂ ਲਗਭਗ 26 ਘੰਟੇ ਲਗਾਤਾਰ ਡਰਾਈਵਿੰਗ ਕਰ ਰਿਹਾ ਸੀ ਅਤੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਟਰੱਕ ਦੀ ਸਪੀਡ ਲਗਭਗ 108 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਮਾਮਲੇ ’ਚ ਸਜ਼ਾ ਸਬੰਧੀ ਸੁਣਵਾਈ ਮਈ ਮਹੀਨੇ ਵਿੱਚ ਹੋਵੇਗੀ।

ਇਹ ਮਾਮਲਾ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨਾਲ ਜੁੜੇ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚੋਂ ਇੱਕ ਹੈ । ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਅਪ੍ਰੈਲ 2018 ਵਿੱਚ ਸਸਕੈਚੇਵਾਨ ਪ੍ਰਾਂਤ ਵਿੱਚ ਵਾਪਰਿਆ ਸੀ, ਜਿਸ ਵਿੱਚ ਜਸਕੀਰਤ ਸਿੰਘ ਸਿੱਧੂ ਵੱਲੋਂ ਚਲਾਏ ਟਰੱਕ ਨੇ ਜੂਨੀਅਰ ਆਈਸ ਹਾਕੀ ਟੀਮ ਹੰਬੋਲਟ ਬ੍ਰੌਂਕੋਜ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋਏ ਸਨ । ਜਸਕੀਰਤ ਸਿੰਘ ਸਿੱਧੂ ਨੇ ਤਿੰਨ ਸਾਲ ਜੇਲ੍ਹ ਕੱਟੀ ਅਤੇ ਹੁਣ ਡਿਪੋਰਟੇਸ਼ਨ ਆਰਡਰ ਨੂੰ ਚੁਣੌਤੀ ਦੇ ਰਿਹਾ ਹੈ, ਪਰ ਹਾਲ ਹੀ ਵਿੱਚ ਉਸ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ ਅਤੇ ਡਿਪੋਰਟੇਸ਼ਨ ਨੇੜੇ ਆ ਗਈ ਹੈ।

Related posts

ਹੁਣ ਕੋਰੋਨਾ ਸਬੰਧੀ ਅਫਵਾਹਾਂ ‘ਤੇ ਲੱਗੇਗੀ ਲਗਾਮ, Facebook ਲਾਂਚ ਕਰਨ ਜਾ ਰਿਹਾ ਇਹ ਖਾਸ ਫ਼ੀਚਰ

On Punjab

ਪਾਕਿਸਤਾਨ ’ਚ ਹਿੰਦੂਆਂ ਨੇ ਭਰਿਆ ਮੰਦਰ ਤੋੜਨ ਵਾਲਿਆਂ ’ਤੇ ਲੱਗਾ ਜੁਰਮਾਨਾ

On Punjab

Weather Update: ਪੰਜਾਬ ਦੇ 14 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਭਾਰੀ ਬਾਰਸ਼

On Punjab