62.8 F
New York, US
May 17, 2024
PreetNama
ਖੇਡ-ਜਗਤ/Sports News

ਪੰਜਾਬੀ ਖ਼ਬਰਾਂ ⁄ ਕ੍ਰਿਕੇਟ ⁄ ਜਨਰਲ ਇਸ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਨੇ ਭਾਰਤ ਨੂੰ ਦਿੱਤੀ ਮਦਦ, ਆਕਸੀਜਨ ਟੈਂਕ ਲਈ ਕੀਤਾ ਲੱਖਾਂ ਦਾ ਦਾਨ

 ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ‘ਚ ਕੋਲਕਾਤਾ ਨਾਈਟਰਾਈਜ਼ਰ ਵੱਲੋਂ ਖੇਡ ਰਹੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤ ‘ਚ ਕੋਰੋਨਾ ਦੇ ਮੁਸ਼ਕਿਲ ਸਮੇਂ ‘ਚ ਮਦਦ ਦਾ ਹੱਥ ਵਧਾਇਆ ਹੈ। ਦੇਸ਼ ‘ਚ ਇਸ ਸਮੇਂ ਆਕਸੀਜਨ ਟੈਂਕ ਦੀ ਕਮੀ ਦੀ ਵਜ੍ਹਾ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਮਿੰਸ ਨੇ ਭਾਰਤ ‘ਚ ਆਕਸੀਜਨ ਟੈਂਕ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ 5000 ਹਜ਼ਾਰ ਡਾਲਰ ਸਹਾਇਤਾ ਰਾਸ਼ੀ ਦਾਨ ਦੇਣ ਦਾ ਐਲਾਨ ਕੀਤਾ ਹੈ।

ਕੋਰੋਨਾ ਦੀ ਨਵੀਂ ਲਹਿਰ ਦੇ ਆਉਣ ਤੋਂ ਬਾਅਦ ਹੀ ਭਾਰਤ ‘ਚ ਇਸ ਨਾਲ ਸੰਕ੍ਰਮਿਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਕ ਦਿਨ ‘ਚ ਦੋ ਲੱਖ ਤੋਂ ਜ਼ਿਆਦਾ ਗਿਣਤੀ ‘ਚ ਸੰਕ੍ਰਮਿਤ ਲੋਕਾਂ ਦੀ ਲਿਸਟ ਸਾਹਮਣੇ ਆ ਰਹੀ ਹੈ। ਹਸਪਤਾਲ ‘ਚ ਆਕਸੀਜਨ ਦੀ ਕਮੀ ਹੋ ਰਹੀ ਹੈ ਜਿਸ ਦੀ ਵਜ੍ਹਾ ਕਾਰਨ ਲੋਕ ਜਾਨ ਗਵਾ ਰਹੇ ਹਨ। ਸਰਕਾਰ ਹਰ ਸੂਬੇ ‘ਚ ਲਗਾਤਾਰ ਆਕਸਜੀਨ ਟੈਂਕ ਦੀ ਸਪਲਾਈ ਦੇ ਇੰਤਜਾਮ ‘ਚ ਲੱਗੀ ਹੈ।

ਸੋਮਵਾਰ ਨੂੰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਕਮਿੰਸ ਨੇ ਸੋਸ਼ਲ ਮੀਡੀਆ ‘ਤੇ ਇਕ ਨੋਟ ਜਾਰੀ ਕਰ ਕੇ ਸਹਾਇਤਾ ਕਰਨ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣੇ ਵੱਲੋਂ ਆਕਸੀਜਨ ਟੈਂਕ ਖਰੀਦਣ ਲਈ 50 ਹਜ਼ਾਰ ਡਾਲਰ ਭਾਵ ਲਗਪਗ 37 ਲੱਖ ਰੁਪਏ ਦਾਨ ‘ਚ ਦੇ ਰਹੇ ਹਨ।

Related posts

ਜੇ ਭਾਰਤ ਸਾਡੇ ਲਈ 10,000 ਵੈਂਟੀਲੇਟਰ ਬਣਾਉਂਦਾ ਹੈ, ਤਾਂ ਅਸੀਂ ਇਸ ਨੂੰ ਜ਼ਿੰਦਗੀ ‘ਚ ਕਦੇ ਨਹੀਂ ਭੁੱਲਾਂਗੇ : ਅਖਤਰ

On Punjab

CWC 2019; PAK vs WI: ਪਾਕਿ ਟੀਮ 105 ਦੌੜਾਂ ’ਤੇ ਸਿਮਟੀ

On Punjab

ਵਰਲਡ ਕੱਪ 2019: ਦੱਖਣੀ ਅਫਰੀਕਾ ਨੂੰ ਦੋ ਵੱਡੇ ਝਟਕੇ, ਦੋਵੇਂ ਵਿਕਟ ਬੁਮਰਾਹ ਦੀ ਝੋਲੀ

On Punjab