81.7 F
New York, US
August 6, 2025
PreetNama
ਫਿਲਮ-ਸੰਸਾਰ/Filmy

ਪ੍ਰਿੰਸ ਨਰੂਲਾ – ਯੁਵਿਕਾ ਚੌਧਰੀ ਬਣੇ ਨੱਚ ਬੱਲੀਏ 9 ਦੇ ਵਿਜੇਤਾ ?

Nach Baliye 9 Prince Yuvika Win : ਸੈਲੀਬ੍ਰੀਟੀ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 9 ਹੁਣ ਤੱਕ ਦਾ ਸਭਤੋਂ ਰੋਮਾਂਚਿਕ , ਕੰਟਰੋਵਰਸ਼ਿਅਲ ਅਤੇ ਐਂਟਰਟੇਨਿੰਗ ਸੀਜਨ ਮੰਨਿਆ ਜਾ ਰਿਹਾ ਹੈ। ਸ਼ੋਅ ਦੇ ਨਵੇਂ ਥੀਮ ਅਤੇ ਸ਼ੋਅ ਵਿੱਚ ਦਿਖਾਏ ਗਏ ਨਵੇਂ – ਨਵੇਂ ਟਵਿੱਸਟ ਐਂਡ ਟਰਨਸ ਨੇ ਖੂਬ ਸੁਰਖੀਆਂ ਬਟੋਰੀਆਂ। ਸਾਰੇ ਕੰਟੈਸਟੈਂਟਸ ਨੇ ਡਾਂਸ ਵਿੱਚ ਇੱਕ ਦੂਜੇ ਨੂੰ ਕੜੀ ਟੱਕਰ ਦਿੱਤੀ। ਨਵੀਂ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਸ਼ੋਅ ਦੇ ਵਿਨਰ ਦਾ ਖਿਤਾਬ ਜਿੱਤ ਲਿਆ ਹੈ। ਰਿਪੋਰਟਸ ਵਿੱਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੱਚ ਬੱਲੀਏ 9 ਦੇ ਗਰੈਂਡ ਫਿਨਾਲੇ ਦੀ ਸ਼ੂਟਿੰਗ ਹੋ ਚੁੱਕੀ ਹੈ।

ਨੱਚ ਬੱਲੀਏ 9 ਦੇ ਵਿਨਰ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਜੋੜੀ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ਼ੋਅ ਦਾ ਗਰੈਂਡ ਫਿਨਾਲੇ ਐਪੀਸੋਡ ਤਾਂ ਅਜੇ ਆਨ ਏਅਰ ਵੀ ਨਹੀਂ ਹੋਇਆ ਹੈ ਪਰ ਸ਼ੋਅ ਦੇ ਵਿਨਰ ਦਾ ਨਾਮ ਪਹਿਲਾਂ ਹੀ ਲੀਕ ਹੋ ਗਿਆ ਹੈ। ਪ੍ਰਿੰਸ ਅਤੇ ਯੁਵਿਕਾ ਦੀ ਜੋੜੀ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਨਾਂ ਦੀ ਲਵ ਸਟੋਰੀ ਸਲਮਾਨ ਖਾਨ ਦੇ ਹਿੱਟ ਸ਼ੋਅ ਬਿੱਗ ਬੌਸ ਤੋਂ ਹੀ ਸ਼ੁਰੂ ਹੋਈ ਸੀ। ਪ੍ਰਿੰਸ ਨੇ ਬਿੱਗ ਬੌਸ ਦਾ ਖਿਤਾਬ ਵੀ ਜਿੱਤਿਆ ਸੀ।

ਹੁਣ ਇੱਕ ਵਾਰ ਫਿਰ ਟੀਵੀ ਦਾ ਇਹ ਕਪਲ ਸਲਮਾਨ ਖਾਨ ਦੇ ਹੀ ਸ਼ੋਅ ਨੱਚ ਬੱਲੀਏ ਦਾ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ। ਜੇਕਰ ਪ੍ਰਿੰਸ ਨਰੂਲਾ ਦੇ ਨੱਚ ਬੱਲੀਏ ਸ਼ੋਅ ਦੀ ਜਿੱਤਣ ਦੀ ਖਬਰ ਸੱਚ ਸਾਬਿਤ ਹੋਈ ਤਾਂ ਇਹ ਪ੍ਰਿੰਸ ਦਾ ਚੌਥਾ ਰਿਐਲਿਟੀ ਸ਼ੋਅ ਹੋਵੇਗਾ , ਜਿਸ ਦੇ ਜੇਤੂ ਦਾ ਤਾਜ ਉਨ੍ਹਾਂ ਦੇ ਸਿਰ ਸੱਜਿਆ ਹੈ। ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਟੀਵੀ ਦੇ ਸਭ ਤੋਂ ਪਾਪੁਲਰ ਅਤੇ ਫੇਵਰਟ ਕਪਲਸ ਵਿੱਚੋਂ ਇੱਕ ਹਨ। ਨੱਚ ਬੱਲੀਏ ਸ਼ੋਅ ਵਿੱਚ ਦੋਨਾਂ ਨੇ ਸ਼ੁਰੁਆਤ ਤੋਂ ਹੀ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਨਾਲ ਸਾਰਿਆਂ ਨੂੰ ਇੰਪ੍ਰੈਸ ਕੀਤਾ ਹੈ।

ਦੋਨਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ੋਅ ਦੇ ਪਹਿਲੇ ਰਨਰਅਪ ਦੇ ਰੂਪ ਵਿੱਚ ਅਨੀਤਾ ਹਸਨੰਦਾਨੀ ਅਤੇ ਰੋਹਿਤ ਰੈੱਡੀ ਦੀ ਜੋੜੀ ਦਾ ਨਾਮ ਸਾਹਮਣੇ ਆ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁਲੀ ਤੀਸਰੇ ਨੰਬਰ ਉੱਤੇ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

Related posts

Struggler | (Full HD) | R Nait

On Punjab

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

On Punjab

ਵਿਰਾਟ-ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਇੱਕ-ਦੂਜੇ ਨਾਲ ਖੇਡ ਰਹੇ ਇਹ ਗੇਮ

On Punjab