71.44 F
New York, US
September 11, 2026
PreetNama
ਫਿਲਮ-ਸੰਸਾਰ/Filmy

ਬਾਲੀਵੁਡ ਸਟਾਰ ਜਾਨ੍ਹਵੀ ਕਪੂਰ ਸੈਲੀਬ੍ਰੇਟ ਕਰ ਰਹੀ ਹੈ ਅੱਜ ਆਪਣਾ 23ਵਾਂ ਜਨਮਦਿਨ

janhvi kapoor birthday: ਬਾਲੀਵੁਡ ਅਦਾਕਾਰਾ ਜਾਨਹਵੀ ਕਪੂਰ ਦੇ ਲਈ ਅੱਜ ਦਾ ਦਿਨ ਬਹੁਤ ਹੀ ਖਾਸ ਹੈ। ਸ਼੍ਰੀ ਦੇਵੀ ਦੀ ਧੀ ਜਾਨਹਵੀ ਕਪੂਰ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਜਾਨਹਵੀ ਦਾ ਇਹ ਤੀਜਾ ਜਨਮਦਿਨ ਹੈ, ਜੋ ਉਹ ਆਪਣੀ ਮਾਂ ਸ਼੍ਰੀ ਦੇਵੀ ਬਿਨਾਂ ਮਨਾ ਰਹੀ ਹੈ। ਹਾਲਾਂਕਿ ਜਾਨਹਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਤੇ ਪਿਤਾ ਬੋਨੀ ਕਪੂਰ ਹਰ ਕਦਮ ‘ਤੇ ਉਸ ਦਾ ਸਾਥ ਦਿੰਦੇ ਹਨ ਪਰ ਮਾਂ ਦੀ ਕਮੀ ਅੱਜ ਵੀ ਉਸ ਨੂੰ ਮਹਿਸੂਸ ਹੁੰਦੀ ਹੈ।

ਹਾਲ ਹੀ ‘ਚ ਜਾਨਹਵੀ ਕਪੂਰ ਆਪਣੀ ਮਾਂ ਸ਼੍ਰੀ ਦੇਵੀ ਦੀ ਬਰਸੀ ‘ਤੇ ਉਨ੍ਹਾਂ ਦੀ ਘਾਟ ਨੂੰ ਜਾਹਰ ਕੀਤਾ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਮਾਂ ਨਾਲ ਇਕ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ ਸੀ, ”ਮਿਸ ਯੂ ਏਵਰੀਡੇਅ”। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਡੈਬਿਊ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਟਾਰ ਕਿੱਡ ਆਪਣੀ ਬਕੇਟ ‘ਚ ਕੁਝ ਦਿਲਚਸਪ ਫਿਲਮਾਂ ਦੇ ਨਾਲ ਕਈ ਸ਼ਾਨਦਾਰ ਰੋਲ ਨਿਭਾਉਣ ਲਈ ਤਿਆਰ ਹੈ।

ਅਦਾਕਾਰੀ ਤੋਂ ਇਲਾਵਾ ਉਹ ਆਪਣੀ ਫੈਸ਼ਨ ਰਾਹੀਂ ਵੀ ਮਸ਼ਹੂਰ ਹੋ ਰਹੇ ਹੈ। ਜਾਨ੍ਹਵੀ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਹੈਂਡਲ ‘ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਦਾ ਇਕ ਸੈੱਟ ਸ਼ੇਅਰ ਕੀਤਾ ਸੀ। ਤਸਵੀਰਾਂ ‘ਚ ਜਾਨ੍ਹਵੀ ਆਪਣੀ ਲਾਲ ਡਰੈੱਸ ‘ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ । ਕੰਮ ਦੇ ਮੋਰਚੇ ‘ਤੇ ਉਹ ਪਹਿਲੀ ਵਾਰ ਫਿਲਮ ‘ਗੁੰਜਲ ਸਕਸੈਨਾ-ਦਿ ਕਾਰਗਿਲ ਗਰਲ’ ‘ਚ ਨਜ਼ਰ ਆਵੇਗੀ। ਇਸ ਵਿਚ ਉਹ ਭਾਰਤੀ ਹਵਾਈ ਫ਼ੌਜ ਦੀ ਪਾਇਲਟ ਦੀ ਭੂਮਿਕਾ ‘ਚ ਨਜ਼ਰ ਆਵੇਗੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁਡ ਦੀ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨਾਲ ਹਰ ਇੱਕ ਗੱਲ ਸਾਂਝੀ ਕਰਦੀ ਰਹਿੰਦੀ ਹੈ। ਜਾਨਵੀ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Related posts

Yo Yo Honey Singh ਦੀਆਂ ਮੁਸੀਬਤਾਂ ਵਧੀਆਂ, ਅਸ਼ਲੀਲ ਗੀਤ ਮਾਮਲੇ ‘ਚ ਅਦਾਲਤ ‘ਚ ਦੇਣਾ ਪਵੇਗਾ ਵਾਈਸ ਸੈਂਪਲ

On Punjab

ਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂ

On Punjab

40 ਸਾਲ ਦੀ ਕਾਮਿਆ ਪੰਜਾਬੀ ਦਾ ਬੋਲਡ ਅੰਦਾਜ਼, ਮੋਨੋਕਨੀ ਵਿੱਚ ਲੱਗ ਰਹੀ ਗਲੈਮਰਸ

On Punjab