72.88 F
New York, US
September 10, 2026
PreetNama
ਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਨਾਲ ਨਜਿੱਠਣ ਲਈ ਫ਼ੌਜੀ ਬਲਾਂ ਦੀਆਂ ਤਿਆਰੀਆਂ ਤੇ ਅਪ੍ਰੇਸ਼ਨਾਂ ਦੀ ਸਮੀਖਿਆ ਕੀਤੀ

ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਸੰਕ੍ਰਮਿਤਾਂ ਦੀ ਗਿਣਤੀ ‘ਚ ਰਿਕਾਰਡ ਨੂੰ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਖਰਾਬ ਹਾਲਾਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਮਾਨ ਸੰਭਾਲ ਲਈ ਹੈ। ਦੂਜੇ ਪਾਸੇ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ Chief of Defence Staff General Bipin Rawat ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫਤਰ ਦੇ ਹਵਾਲੇ ਤੋਂ ਨਿਊਜ ਏਜੰਸੀ ਏਐਨਆਈ ਨੇ ਦੱਸਿਆ ਕਿ ਇਸ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਫੌਜੀਆਂ ਦੁਆਰਾ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਆਪ੍ਰੇਸ਼ਨ ਦੀ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸੀਡੀਐਸ ਰਾਵਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਦਿੱਤੀ ਕਿ ਬੀਤੇ ਦੋ ਸਾਲਾਂ ‘ਚ ਸੇਵਾਮੁਕਤ ਜਾਂ ਪੂਰਵ-ਸੇਵਾਮੁਕਤੀ ਲੈਣ ਵਾਲੇ ਫੌਜੀਆਂ ਦੇ ਸਾਰੇ ਮੈਡੀਕਲ ਕਰਮੀਆਂ ਨੂੰ ਕੋਰੋਨਾ ਮੈਡੀਕਲ ਕੇਦਰਾਂ ‘ਚ ਉਨ੍ਹਾਂ ਦੇ ਮੌਜੂਦਾ ਨਿਵਾਸ ਸਥਾਨ ਦੇ ਨਜ਼ਦੀਕ ਕੰਮ ਕਰਨ ਲਈ ਵਾਪਸ ਬੁਲਾਇਆ ਜਾ ਰਿਹਾ ਹੈ।

Ads by Jagran.TV

Related posts

ਵੱਖ-ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ਨਾਲ ਅ੍ਰੰਮਿਤਸਰ ’ਚ ਸਹਿਮ

On Punjab

ਕੌਣ ਹੈ ਜਸਵੀਨ ਸੰਘਾ? ਜਿਸ ਨੂੰ ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੈਰੀ ਦੀ ਮੌਤ ਲਈ ਸਜ਼ਾ ਹੋਈ

On Punjab

ਕਾਂਗਰਸ-ਆਰਜੇਡੀ ਨੇ ‘ਛਠੀ ਮਈਆ’ ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ

On Punjab