72.21 F
New York, US
June 14, 2026
PreetNama
ਰਾਜਨੀਤੀ/Politics

ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਹਸਪਤਾਲ ਨੇ ਜਾਰੀ ਕੀਤਾ ਸਿਹਤ ਬੁਲੇਟਿਨ

ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ‘ਚ ਕੋਈ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਹਸਪਤਾਲ ਵੱਲੋਂ ਬੁੱਧਵਾਰ ਜਾਰੀ ਕੀਤੇ ਹੈਲਥ ਬੁਲੇਟਿਨ ‘ਚ ਦੱਸਿਆ ਗਿਆ ਕਿ ਪ੍ਰਣਬ ਮੁਖਰਜੀ ਦੇ ਫੇਫੜਿਆਂ ‘ਚ ਹੁਣ ਇਨਫੈਕਸ਼ਨ ਹੋ ਰਿਹਾ ਹੈ।

ਉਹ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਹਨ। ਡਾਕਟਰਾਂ ਦੀ ਵਿਸ਼ੇਸ਼ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। 84 ਸਾਲਾ ਸਾਬਕਾ ਰਾਸ਼ਟਰਪਤੀ ਦੇ ਸਿਰ ‘ਚ ਖੂਨ ਦਾ ਕਲੌਟ ਜੰਮਣ ਤੋਂ ਬਾਅਦ ਐਮਰਜੈਂਸੀ ਸਰਜ਼ਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨਾਜ਼ੁਕ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਪੌਜ਼ੇਟਿਵ ਆਇਆ ਸੀ।

Related posts

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ

On Punjab

ਪਾਕਿ ‘ਤੇ ਮੋਦੀ ਦੀ ਨਵੀਂ ‘ਸਰਜੀਕਲ ਸਟ੍ਰਾਈਕ’, ਨਹੀਂ ਜਾਏਗਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦਾ ਪਾਣੀ

On Punjab

ਬਿਹਾਰ ਵਿਚ ਟੈਂਪੂ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ, 7 ਹਲਾਕ

On Punjab