66.47 F
New York, US
June 16, 2026
PreetNama
ਸਮਾਜ/Social

ਪੂਰਬੀ ਯੂਕਰੇਨ ’ਚ ਜ਼ੋਰਦਾਰ ਜੰਗ, ਰੂਸ ਨੇ ਬੜ੍ਹਤ ਦਾ ਕੀਤਾ ਦਾਅਵਾ, ਯੂਕਰੇਨ ਨੇ ਕਿਹਾ, ਰੂਸੀ ਫ਼ੌਜ ਦੀ ਗੋਲ਼ਾਬਾਰੀ ’ਚ ਪੰਜ ਨਾਗਰਿਕਾਂ ਦੀ ਮੌਤ, 13 ਜ਼ਖ਼ਮੀ

ਪੂਰਬੀ ਯੂਕਰੇਨ ਵਿਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਜ਼ੋਰਦਾਰ ਲੜਾਈ ਜਾਰੀ ਹੈ। ਰੂਸ ਨੇ ਇਸ ਵਿਚ ਬੜ੍ਹਤ ਦਾ ਦਾਅਵਾ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਦੀ ਗੋਲ਼ਾਬਾਰੀ ਵਿਚ 24 ਘੰਟੇ ਦੇ ਅੰਦਰ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ।

ਖਾਰਕੀਵ ਦੇ ਰੀਜਨਲ ਗਵਰਨਰ ਓਲੇਹ ਸਿਨੀਯੇਹੁਬੋਵ ਨੇ ਕਿਹਾ ਕਿ ਰੂਸ ਦੀ ਗੋਲ਼ਾਬਾਰੀ ਵਿਚ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਨੇ ਇਸ ਨੂੰ ਮਨੁੱਖਤਾ ’ਤੇ ਹਮਲਾ ਦੱਸਦੇ ਹੋਏ ਕਿਹਾ ਹੈ ਕਿ ਰੂਸ ਆਪਣੇ ਲੋਕਾਂ ਦਾ ਜੀਵਨ ਲੈਣ ਤੋਂ ਵੀ ਝਿਜਕ ਨਹੀਂ ਰਿਹਾ। ਰਾਇਟਰ ਮੁਤਾਬਕ, ਡੋਨੈਸਕ ਪ੍ਰਾਂਤ ਦੇ ਰੂਸੀ ਕਬਜ਼ੇ ਵਾਲੇ ਖੇਤਰ ਦੇ ਪ੍ਰਸ਼ਾਸਕ ਡੈਨਿਸ ਪੁਸ਼ਿਲਿਨ ਨੇ ਦਾਅਵਾ ਕੀਤਾ ਹੈ ਕਿ ਵੁਹਲੇਰ ਵਿਚ ਰੂਸੀ ਫ਼ੌਜੀਆਂ ਨੇ ਇਕ ਮੁਕਾਮ ਹਾਸਲ ਕਰ ਲਿਆ ਹੈ। ਅਮਰੀਕਾ ਸਥਿਤ ਥਿੰਕ ਟੈਂਕ ਇੰਸਟੀਚਿਊਟ ਫਾਰ ਸਟੱਡੀ ਫਾਰ ਵਾਰ ਨੇ ਆਪਣੇ ਵਿਸ਼ਲੇਸ਼ਣ ਵਿਚ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਹਥਿਆਰ ਸਪਲਾਈ ਨਾਲ ਜਲਦੀ ਹੀ ਇਹ ਸੰਘਰਸ਼ ਵਿਆਪਕ ਆਕਾਰ ਲਵੇਗਾ। ਉੱਥੇ, ਕ੍ਰੈਮਲਿਨ ਦੇ ਬੁਲਾਰੇ ਦਿਮਿੱਤਰੀ ਪੇਸਕੋਵ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਮਦਦ ਰੂਸ ਨੂੰ ਰੋਕ ਨਹੀਂ ਸਕੇਗੀ।

ਉੱਧਰ, ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਲਟੇਨਬਰਗ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਤੋਂ ਯੂਕਰੇਨ ਲਈ ਫ਼ੌਜੀ ਸਹਿਯੋਗ ਮੰਗਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਕਈ ਦੇਸ਼ ਜੰਗ ਵਿਚ ਮਦਦ ਨਾ ਕਰਨ ਦੀ ਆਪਣੀ ਨੀਤੀ ਬਦਲਣ ਲਈ ਤਿਆਰ ਨਹੀਂ ਹਨ। ਜੇਂਸ ਆਪਣੀ ਯਾਤਰਾ ਦੌਰਾਨ ਪਹਿਲੇ ਪੜਾਅ ਸਿਓਲ ਵਿਚ ਸਨ, ਉਨ੍ਹਾਂ ਦਾ ਅਗਲਾ ਪੜਾਅ ਜਾਪਾਨ ਹੈ। ਇਸ ਦਾ ਉਦੇਸ਼ ਏਸ਼ੀਆ ਵਿਚ ਯੂਕਰੇਨ ਜੰਗ ਵਿਚ ਪੱਛਮੀ ਗਠਜੋੜ ਨੂੰ ਮਜ਼ਬੂਤ ਕਰਨਾ ਅਤੇ ਚੀਨ ਦੀ ਉਭਰਦੀ ਸ਼ਕਤੀ ਨੂੰ ਰੋਕਣਾ ਹੈ।

Related posts

Kerch Bridge ਧਮਾਕੇ ‘ਤੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਲਾਹਕਾਰ ਨੇ ਕੀਤਾ ਟਵੀਟ, ਕਿਹਾ- ਇਹ ਤਾਂ ਸ਼ੁਰੂਆਤ ਹੈ

On Punjab

ਚੰਦਰਯਾਨ-3,ਸ਼ੁਭਾਂਸ਼ੂ ਸ਼ੁਕਲਾ ਅਤੇ ਪੁਲਾੜ ਖੇਤਰ ਵਿੱਚ ਵਧਦੇ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ

On Punjab

ਗੋਆ: 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਇੱਕ ਗ੍ਰਿਫ਼ਤਾਰ

On Punjab