74.01 F
New York, US
August 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ਵੱਲੋਂ ਕਾਬੂ ਕੀਤੇ ਤਿੰਨੋਂ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ

ਚੰਡੀਗੜ੍ਹ-  ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ 43 ਸਥਿਤ ਬੱਸ ਅੱਡੇ ਦੇ ਨਜ਼ਦੀਕ ਤੋਂ ਲੰਘੀ ਦੇਰ ਰਾਤ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁਲੀਸ ਨੇ 5 ਕਿੱਲੋ ਜੈਲੇਟਿਨ ਸਟਿਕ ਵਿਸਫ਼ੋਟਕ, ਇੱਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਕਾਬੂ ਕੀਤੇ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਤਰਨ ਤਾਰਨ ਦੇ ਹਨ, ਜਦੋਂ ਕਿ ਇੱਕ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਨ੍ਹਾਂ ਦੀ ਪਛਾਣ 19 ਸਾਲਾ ਲਵਪ੍ਰੀਤ ਸਿੰਘ ਵਾਸੀ ਪਿੰਡ ਸਰਹਾਲੀ (ਜ਼ਿਲ੍ਹਾ ਤਰਨ ਤਾਰਨ), 21 ਸਾਲਾ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਦਿਓਬਥ (ਜ਼ਿਲ੍ਹਾ ਤਰਨ ਤਾਰਨ) ਅਤੇ 19 ਸਾਲਾ ਪ੍ਰਭਪ੍ਰੀਤ ਸਿੰਘ ਵਾਸੀ ਪਿੰਡ ਤਰਸਿੱਕਾ (ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ।

ਪੁਲੀਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ ਹੋਏ ਹਨ। ਇਹ ਵਿਦੇਸ਼ ਵਿੱਚ ਬੈਠੇ ਸਤਨਾਮ ਸੱਤਾ ਨੌਸ਼ਹਿਰਾ ਦੇ ਸੰਪਰਕ ਵਿੱਚ ਸਨ, ਜਿਸ ਦੇ ਕਹਿਣ ’ਤੇ ਤਿੰਨਾਂ ਨੌਜਵਾਨਾਂ ਨੇ ਚੰਡੀਗੜ੍ਹ ਵਿੱਚ ਟਿਫ਼ਨ ਬੰਬ ਨਾਲ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਪੁਲੀਸ ਨੇ ਤਿੰਨਾਂ ਨੌਜਵਾਨਾਂ ਵਿਰੁੱਧ ਥਾਣਾ ਸੈਕਟਰ 36 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਅਗਲੇ ਨੈੱਟਵਰਕ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਹੋਰਨਾ ਮੁਲਜ਼ਮਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਲੰਘੀ ਦੇਰ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੈਕਟਰ 43 ਵਿਖੇ ਸਥਿਤ ਬੱਸ ਅੱਡੇ ਦੇ ਨਜ਼ਦੀਕ ਤੋਂ ਇੱਕ ਬੈਗ ਵਿੱਚੋਂ ਟਿਫ਼ਨ ਬੰਬ ਬਰਾਮਦ ਕੀਤਾ ਸੀ। ਪੁਲੀਸ ਨੇ ਟਿਫ਼ਨ ਬੰਬ ਦੇ ਨਾਲ ਹੀ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਵੀ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਸੀ।

Related posts

ਹੁਣ ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਨਹੀਂ ਚੱਲੇਗੀ ਮਨਮਰਜ਼ੀ, ਸਿੱਖਿਆ ਮੰਤਰੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਜਾਰੀ ਕੀਤੀ ਈ-ਮੇਲ

On Punjab

AAP National Party Status: AAP ਪਹੁੰਚੀ ਹਾਈਕੋਰਟ , ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ‘ਚ ਦੇਰੀ ਦਾ ਦੋਸ਼

On Punjab

ਕੌਣ ਹਨ HC ਦੇ ਚੀਫ਼ ਜਸਟਿਸ ਮਨਮੋਹਨ? ਜਿਨ੍ਹਾਂ ਨੂੰ ਸੁਪਰੀਮ ਕੋਰਟ ਦਾ ਬਣਾਇਆ ਗਿਆ ਜੱਜ, ਪਿਤਾ ਰਹਿ ਚੁੱਕੇ ਹਨ ਦਿੱਲੀ ਦੇ LG

On Punjab