56.93 F
New York, US
October 22, 2026
PreetNama
ਸਮਾਜ/Social

ਪੁਲਿਸ ਨੂੰ ਜਿਉਂਦੀ ਬਿੱਲੀ ਖਾਣ ਵਾਲੇ ਸ਼ਖ਼ਸ ਦੀ ਭਾਲ, ਵੀਡੀਓ ਹੋ ਰਹੀ ਵਾਇਰਲ

ਨਵੀਂ ਦਿੱਲੀ: ਇੰਟਰਨੈੱਟ ‘ਤੇ ਇੱਕ ਵੀਡੀਓ ਨੇ ਖਲਬਲੀ ਮਚਾ ਦਿੱਤੀ ਹੈ। ਅਸਲ ‘ਚ ਵੀਡੀਓ ‘ਚ ਇੱਕ ਵਿਅਕਤੀ ਜਿਉਂਦੀ ਬਿੱਲੀ ਖਾਂਦਾ ਨਜ਼ਰ ਆ ਰਿਹਾ ਹੈ।

ਫੇਸਬੁੱਕ ਅਕਾਉਂਟ PutarVideo ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਭੂਰੇ ਰੰਗ ਦੀ ਕਮੀਜ਼ ਤੇ ਇੱਕ ਟੋਪੀ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਗਲੀ ‘ਚ ਬਿੱਲੀ ਖਾਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕੇਮਯੋਰਨ ਦੇ ਸੈਂਟਰਲ ਜ਼ਕਾਰਤਾ ਦੀ ਹੈ।

ਕੇਮਯੋਰਨ ਪੁਲਿਸ ਦੇ ਮੁਖੀ ਕਾਮਰ ਸਿਆਫੁਲ ਅਨਵਰ ਅਨੁਸਾਰ, ਉਨ੍ਹਾਂ ਨੂੰ ਵੀਡੀਓ ਬਾਰੇ ਰਿਪੋਰਟਾਂ ਮਿਲੀਆਂ ਹਨ ਤੇ ਉਹ ਵਿਅਕਤੀ ਦੀ ਭਾਲ ਕਰ ਰਹੇ ਹਨ। ਉਨ੍ਹਾਂ ਸੋਮਵਾਰ ਮੀਡੀਆ ਨੂੰ ਦੱਸਿਆ, “ਅਸੀਂ ਅਜੇ ਵੀ ਇਸ ਦੀ ਜਾਂਚ ਕਰ ਰਹੇ ਹਾਂ। ਸਾਨੂੰ ਉਹ ਵਿਅਕਤੀ ਨਹੀਂ ਮਿਲਿਆ। ਜੇ ਅਸੀਂ ਉਸ ਨੂੰ ਲੱਭ ਲੈਂਦੇ ਹਾਂ, ਤਾਂ ਅਸੀਂ ਉਸ ਨੂੰ ਪੁੱਛਾਂਗੇ ਕਿ ਉਸ ਨੇ ਬਿੱਲੀ ਨੂੰ ਕਿਉਂ ਖਾਧਾ ਤੇ ਕੀਤੇ ਉਹ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਗ੍ਰਸਤ ਤਾਂ ਨਹੀਂ“।

Related posts

ਅਭਿਜੀਤ ਦੀਪਕੇ ਨੂੰ ਸ਼ਰਤਾਂ ਸਮੇਤ ਜ਼ਮਾਨਤ

On Punjab

ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ 90 ਫੀਸਦੀ ਮਾਮਲੇ ਘਟੇ

On Punjab

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

On Punjab