54.05 F
New York, US
October 24, 2026
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ ਹੁਣ ਭਾਰਤੀ ਫ਼ਿਲਮਾਂ ਵੀ ਕੀਤੀਆਂ ਬੈਨ

ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਕਈ ਕਦਮ ਚੁੱਕੇ ਹਨ। ਇਨ੍ਹਾਂ ‘ਚ ਇੱਕ ਹੈ ਕਿ ਉਸ ਨੇ ਆਪਣੇ ਸਿਨੇਮਾਘਰਾਂ ‘ਚ ਬਾਲੀਵੁੱਡ ਫ਼ਿਲਮਾਂ ਰਿਲੀਜ਼ ਕਰਨ ‘ਤੇ ਬੈਨ ਲਾ ਦਿੱਤਾ ਹੈ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਿਰਦੌਸ ਆਸ਼ਿਕ ਅਵਾਨ ਨੇ ਬਿਆਨ ਜਾਰੀ ਕਰ ਕਿਹਾ, “ਪਾਕਿਸਤਾਨੀ ਸਿਨੇਮਾਘਰਾਂ ‘ਚ ਕੋਈ ਵੀ ਭਾਰਤੀ ਫ਼ਿਲਮ ਨਹੀਂ ਦਿਖਾਈ ਜਾਵੇਗੀ।”

ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜਨ ਦਾ ਫੈਸਲਾ ਕੀਤਾ। ਬੁੱਧਵਾਰ ਨੂੰ ਪਾਕਿਸਤਾਨ ਨੇ ਨੈਸ਼ਨਲ ਸਿਕਊਰਟੀ ਕਮੇਟੀ ਦੀ ਬੈਠਕ ਕੀਤੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਵੀ ਭਾਰਤ ਵਾਪਸ ਭੇਜਣ ਤੇ ਦਿੱਲੀ ਤੋਂ ਆਪਣੇ ਕਮਿਸ਼ਨਰ ਨੂੰ ਬੁਲਾਉਣ ਦਾ ਫੈਸਲਾ ਲਿਆ ਹੈ। ਪਾਕਿ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਏਆਰਵਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਸਾਡੇ ਕਮਿਸ਼ਨਰ ਨਵੀਂ ਦਿੱਲੀ ‘ਚ ਲੰਬੇ ਸਮੇਂ ਤੋਂ ਨਹੀਂ ਹਨ। ਭਾਰਤ ਦੇ ਕਮਿਸ਼ਨਰ ਨੂੰ ਅਸੀਂ ਵਾਪਸ ਭੇਜਾਗੇਂ।”ਦੱਸ ਦਈਏ ਕਿ ਮੋਦੀ ਸਰਕਾਰ ਨੇ ਸੋਮਵਾਰ ਨੂੰ ਜੰਮੂ–ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਹੈ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਸੂਬਿਆਂ ‘ਚ ਵੰਡ ਦਿੱਤਾ ਹੈ। 

Related posts

Shehzad Bhatti ਨਾਲ ਕਥਿਤ ਸਬੰਧਾਂ ਨੂੰ ਲੈ ਕੇ NIA ਵੱਲੋਂ ਮਾਨਸਾ ਦੇ ਨੌਜਵਾਨ ਦੇ ਘਰ ਤੀਜੀ ਵਾਰ ਛਾਪੇਮਾਰੀ

On Punjab

ਕਿਸਾਨਾਂ ’ਚ ਏਕਤਾ ਦੇ ਆਸਾਰ ਵਧੇ, ਗੱਲਬਾਤ ਦਾ ਸੱਦਾ ਦੇਣ ਗਈ ਦੀ ਕਮੇਟੀ ਦਾ ਭਰਵਾਂ ਸਵਾਗਤ

On Punjab

ਪਰਾਡਾ ਨੇ ਫੈਸ਼ਨ ਸ਼ੋਅ ’ਚ ਸੈਂਡਲਾਂ ਲਈ ਭਾਰਤੀ ਡਿਜ਼ਾਈਨ ਦੀ ‘ਪ੍ਰੇਰਨਾ’ ਨੂੰ ਸਵੀਕਾਰ ਕੀਤਾ

On Punjab