PreetNama
ਸਮਾਜ/Social

ਪਾਕਿਸਤਾਨ ਦੀ ਸਰਕਾਰ ਨੇ ਤਾਲਿਬਾਨ ਨੂੰ ਸੌਂਪੀ ਟੀਟੀਪੀ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਲਿਸਟ

ਪਾਕਿਸਤਾਨ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੇ ਨਾਮਾਂ ਦੀ ਸੂਚੀ ਤਾਲਿਬਾਨ ਨੂੰ ਸੌਂਪ ਦਿੱਤੀ ਹੈ। ਇਹ ਉਹ ਅੱਤਵਾਦੀ ਹਨ ਜੋ ਪਾਕਿਸਤਾਨ ਖਿਲਾਫ਼ ਅਫਗਾਨੀ ਜ਼ਮੀਨ ਦਾ ਇਸਤੇਮਾਲ ਕਰ ਰਹੇ ਹਨ। ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਕਾਬੁਲ ’ਤੇ ਹਾਲ ’ਚ ਕਬਜ਼ਾ ਹੋਣ ਤੋਂ ਬਾਅਦ ਪਾਕਿਸਤਾਨ ਨੇ ਇਹ ਸੂਚੀ ਤਾਲਿਬਾਨ ਦੇ ਪ੍ਰਮੁੱਖ ਹੈਬਤੁਲਾਹ ਅਖੁੰਦਜਾਦਾ ਨਾਲ ਸਾਂਝੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਅਖੁੰਦਜਾਦਾ ਨੇ ਹਾਲ ਹੀ ’ਚ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ ਜੋ ਪਾਕਿਸਤਾਨ ਦੇ ਦਾਅਵਿਆਂ ਅਨੁਸਾਰ ਅਫਗਾਨਿਸਤਾਨ ਤੋਂ ਸੀਮਾ ਪਾਰ ਕਰਕੇ ਅੱਤਵਾਦ ਫੈਲਾ ਰਹੇ ਟੀਟੀਪੀ ਅੱਤਵਾਦੀਆਂ ਦੇ ਮਾਮਲਿਆਂ ਦੀ ਜਾਂਚ ਕਰੇਗਾ।

ਪਾਕਿਸਤਾਨ ਚਾਹੁੰਦਾ ਹੈ ਕਿ ਟੀਟੀਪੀ ਖਿਲਾਫ਼ ਅਫਗਾਨਿਸਤਾਨ ਕਾਰਵਾਈ ਕਰੇ ਤੇ ਉਸ ਨਾਲ ਸਬੰਧਿਤ ਸੰਗਠਨਾਂ ਨੇ ਪਹਿਲਾਂ ਹੀ ਅੱਤਵਾਦੀ ਸੰਗਠਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲਾ ਤਾਲਿਬਾਨ ਦੇ ਸਾਹਮਣੇ ਰੱਖਿਆ ਹੈ। ਅਫਗਾਨਿਸਤਾਨ ਤੋਂ ਆਪਰੇਟ ਕਰ ਰਹੇ ਟੀਟੀਪੀ ਅੱਤਵਾਦੀਆਂ ਦੇ ਨਾਮਾਂ ਦੀ ਸੂਚੀ ਵੀ ਸੌਂਪ ਦਿੱਤੀ ਹੈ। ਉਹ ਉਮੀਦ ਕਰਦੇ ਹਨ ਕਿ ਤਾਲਿਬਾਨ ਇਨ੍ਹਾਂ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰੇਗਾ। ਹਾਲਾਂਕਿ ਅਧਿਕਾਰੀ ਨੇ ਉਸ ਸੂਚੀ ਦਾ ਰਿਕਾਰਡ ਸਾਂਝੀ ਨਹੀਂ ਕੀਤਾ।

Related posts

ਸੁਪਰੀਮ ਕੋਰਟ ਵੱਲੋਂ ਮਹਿਲਾ ਕੇਂਦਰਿਤ ਕਾਨੂੰਨਾਂ ਦੀ ਗਲਤ ਵਰਤੋਂ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਖਾਰਜ

On Punjab

ਵੈਨੇਜ਼ੁਏਲਾ ਵਿੱਚ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲ,32 ਮੌਤਾਂ, 700 ਜ਼ਖ਼ਮੀ, ਕਾਰਾਕਸ ਵਿੱਚ ਤਬਾਹੀ

On Punjab

ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੁੂੰ ਲੈ ਕੇ ਬੋਲੀ ਅਦਾਕਾਰਾ ਤਮੰਨਾ ਭਾਟੀਆ

On Punjab