PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਹਿਲੀ ਮੁਲਾਕਾਤ ਤੋਂ ਰਾਘਵ ਚੱਡਾ ਨੂੰ ‘ਗੂਗਲ’ ਕਰਨ ਲੱਗੀ ਸੀ ਪਰਿਣੀਤੀ

ਚੰਡੀਗੜ੍ਹ- ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਦਾ ਕਾਰਨ ਸਿਰਫ਼ ਫ਼ਿਲਮਾਂ ਨਹੀਂ, ਸਗੋਂ ਉਨ੍ਹਾਂ ਦੇ ਪਤੀ ਰਾਘਵ ਚੱਢਾ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਵੱਡਾ ਸਿਆਸੀ ਫੈਸਲਾ ਹੈ। ਇਸ ਸਿਆਸੀ ਹਲਚਲ ਦੇ ਵਿਚਕਾਰ ਪਰਿਨੀਤੀ ਦਾ ਇੱਕ ਪੁਰਾਣਾ ਅਤੇ ਦਿਲਚਸਪ ਕਿੱਸਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਗੂਗਲ ’ਤੇ ਫਰੋਲੀ ਸੀ ਰਾਘਵ ਦੀ ‘ਕੁੰਡਲੀ’- ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੌਰਾਨ ਪਰਿਨੀਤੀ ਨੇ ਖੁਲਾਸਾ ਕੀਤਾ ਸੀ ਕਿ ਰਾਘਵ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਉਹ ਉਨ੍ਹਾਂ ਬਾਰੇ ਇੰਨੀ ਉਤਸੁਕ ਸੀ ਕਿ ਉਸ ਨੇ ਤੁਰੰਤ ਗੂਗਲ ’ਤੇ ਜਾ ਕੇ ਰਾਘਵ ਦੀ ਪੂਰੀ ਜਾਣਕਾਰੀ ਸਰਚ ਕੀਤੀ। ਪਰਿਨੀਤੀ ਨੇ ਹੱਸਦਿਆਂ ਦੱਸਿਆ ਕਿ ਉਸ ਨੇ ਰਾਘਵ ਦੀ ਉਮਰ, ਪੇਸ਼ਾ ਅਤੇ ਖ਼ਾਸ ਕਰਕੇ ਉਨ੍ਹਾਂ ਦੀ ‘ਹਾਈਟ’ (ਕੱਦ) ਚੈੱਕ ਕੀਤੀ ਸੀ, ਕਿਉਂਕਿ ਉਨ੍ਹਾਂ ਲਈ ਪਾਰਟਨਰ ਦਾ ਕੱਦ ਕਾਫ਼ੀ ਮਾਇਨੇ ਰੱਖਦਾ ਹੈ।

ਲੰਡਨ ਤੋਂ ਸ਼ੁਰੂ ਹੋਈ ਸੀ ਕਹਾਣੀ- ਦੋਵਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਲੰਡਨ ਵਿੱਚ ‘ਬ੍ਰਿਟਿਸ਼ ਕੌਂਸਲ’ ਦੇ ਇੱਕ ਪ੍ਰੋਗਰਾਮ ਦੌਰਾਨ ਹੋਈ ਸੀ। ਪਰਿਨੀਤੀ ਨੂੰ ਮਨੋਰੰਜਨ ਅਤੇ ਰਾਘਵ ਨੂੰ ਰਾਜਨੀਤੀ ਵਿੱਚ ਬਿਹਤਰ ਕੰਮ ਲਈ ਸਨਮਾਨਿਤ ਕੀਤਾ ਗਿਆ ਸੀ। ਪਰਿਨੀਤੀ ਦੇ ਛੋਟੇ ਭਰਾ, ਜੋ ਰਾਘਵ ਦੇ ਵੱਡੇ ਪ੍ਰਸ਼ੰਸਕ ਸਨ, ਨੇ ਹੀ ਪਰਿਨੀਤੀ ਨੂੰ ਰਾਘਵ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕੀਤਾ ਸੀ।

ਪਹਿਲੀ ਨਜ਼ਰ ਦਾ ਪਿਆਰ ਅਤੇ ਨਾਸ਼ਤੇ ਦਾ ਸੱਦਾ- ਇਹ ਮੁਲਾਕਾਤ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਜਦੋਂ ਪਰਿਨੀਤੀ ਨੇ ਮਜ਼ਾਕ ਵਿੱਚ ਕਿਹਾ ਕਿ ਉਹ ਕਦੇ ਦਿੱਲੀ ਮਿਲ ਸਕਦੇ ਹਨ, ਤਾਂ ਰਾਘਵ ਨੇ ਤੁਰੰਤ ਅਗਲੇ ਹੀ ਦਿਨ ਨਾਸ਼ਤੇ ਦਾ ਸੱਦਾ ਦੇ ਦਿੱਤਾ। ਪਰਿਨੀਤੀ ਮੁਤਾਬਕ ਉਨ੍ਹਾਂ ਨੇ ਉੱਥੇ ‘ਮੌਕੇ ’ਤੇ ਚੌਕਾ’ ਮਾਰ ਦਿੱਤਾ। ਸਤੰਬਰ 2023 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਇਸ ਜੋੜੇ ਨੇ ਅਕਤੂਬਰ 2025 ਵਿੱਚ ਆਪਣੇ ਬੇਟੇ ‘ਨੀਰ’ ਦਾ ਸਵਾਗਤ ਕੀਤਾ। ਹੁਣ ਜਿੱਥੇ ਰਾਘਵ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਇਹ ਕਿੱਸੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।

Related posts

ਮਾਨ ਵੱਲੋਂ ਬੀਬੀਐੱਮਬੀ ਚਿੱਟਾ ਹਾਥੀ ਕਰਾਰ; ਨੰਗਲ ਡੈਮ ’ਤੇ ਧਰਨਾ ਸਮਾਪਤ

On Punjab

Shradda Murder Case : ਮਹਿਰੌਲੀ ਦੇ ਜੰਗਲ ’ਚੋਂ ਮਿਲੇ ਸ਼ਰਧਾ ਦੇ ਸਰੀਰ ਦੇ ਟੁਕੜੇ, ਫਰਿੱਜ ’ਚ ਰੋਜ਼ ਦੇਖਦਾ ਸੀ ਸ਼ਰਧਾ ਦਾ ਚਿਹਰਾ

On Punjab

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ; ਮੋਦੀ ਸਰਕਾਰ ਨੂੰ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ

On Punjab