PreetNama
ਸਮਾਜ/Social

ਪਰਿਵਾਰ ਦੇ ਸੱਤ ਮੈਂਬਰ ਨਦੀ ‘ਚ ਡੁੱਬੇ, ਪੰਜ ਦੀ ਮੌਤ

ਲਖਨਾਊ: ਗੰਗਾ ਨਦੀ ਵਿੱਚ ਇੱਕ ਪਰਿਵਾਰ ਦੇ ਸੱਤ ਮੈਂਬਰ ਡੁੱਬ ਗਏ। ਇਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਅਮਰੋਹਾ ਜ਼ਿਲ੍ਹੇ ਵਿੱਚ ਬ੍ਰਜਘਾਟ ‘ਤੇ ਵਾਪਰੀ। ਗਜਰੌਲਾ ਸਾਈਟ ਵਾਲੇ ਤੱਟ ‘ਤੇ ਗੰਗਾ ‘ਚ ਇੱਕ ਪਰਿਵਾਰ ਦੇ ਸੱਤ ਲੋਕ ਡੁੱਬ ਗਏ। ਇਨ੍ਹਾਂ ਵਿੱਚੋਂ ਦੋ ਨੂੰ ਤਾਂ ਬਚਾ ਲਿਆ ਗਿਆ ਜਦਕਿ ਪੰਜ ਦੀ ਮੌਤ ਹੋ ਗਈ। ਪੰਜਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਨੇ ਬਰਾਮਦ ਕਰ ਲਿਆ।

ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣੇ ਪੰਜ ਸਾਲਾ ਬੇਟੇ ਕੌਸਲ ਦਾ ਮੁੰਡਨ ਕਰਵਾਉਣ ਸੋਮਵਾਰ ਨੂੰ ਗੰਗਾ ਦਸ਼ਹਿਰੇ ਮੌਕੇ ਗਏ ਸੀ। ਉਸੇ ਸਮੇਂ ਗੰਗਾ ਨਦੀ ਦੀ ਗਜਰੌਲਾ ਸਾਈਡ ‘ਚ ਨਹਾਉਂਦੇ ਸਮੇਂ ਇਹ ਹਾਦਸਾ ਹੋ ਗਿਆ। ਗੋਤਾਖੋਰਾਂ ਵੱਲੋਂ ਬਰਾਮਦ ਮ੍ਰਿਤਕਾਂ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ ਹੈ।

Related posts

ਰੈਗਿੰਗ ਕਾਰਨ ਵਿਦਿਆਰਥੀ ਨੂੰ ਚਾਰ ਵਾਰ ਡਾਇਲੇਸਿਸ ਕਰਵਾਉਣਾ ਪਿਆ

On Punjab

ਸਮੂਹਿਕ ਜਬਰ-ਜਨਾਹ ਤੋਂ ਬਾਅਦ ਮਹਿਲਾ ਨੂੰ ਕਾਰ ’ਚੋਂ ਸੁੱਟਿਆ; ਹਾਲਤ ਗੰਭੀਰ, 2 ਕਾਬੂ

On Punjab

ਮੋਹਾਲੀ ਹਿੱਟ ਐਂਡ ਰਨ ਕੇਸ: ਨਾਜਾਇਜ਼ ਸਬੰਧਾਂ ਕਾਰਨ ਨੂੰਹ ਅਤੇ ਡਰਾਈਵਰ ਨੇ ਰਚੀ ਕਤਲ ਦੀ ਸਾਜਿਸ਼

On Punjab