PreetNama
ਸਿਹਤ/Health

ਪਨੀਰ ਟੀਂਡੇ

ਸਮੱਗਰੀ-250 ਗਰਾਮ ਟੀਂਡੇ, 50 ਗਰਾਮ ਪਨੀਰ, ਜ਼ੀਰਾ ਅੱਧਾ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਹਲਦੀ 1/4 ਛੋਟਾ ਚਮਚ, ਧਨੀਆ ਪਾਊਡਰ ਅੱਧਾ ਛੋਟਾ ਚਮਚ, ਲਾਲ ਮਿਰਚ ਪਾਊਡਰ 1/4 ਛੋਟਾ ਚਮਚ, ਸੌਂਫ ਦਰਦਰੀ ਅੱਧਾ ਛੋਟਾ ਚਮਚ, ਅਮਚੂਰ ਪਾਊਡਰ ਅੱਧਾ ਛੋਟਾ ਚਮਚ, ਅਦਰਕ ਇੱਕ ਇੰਚ ਬਰੀਕ ਕੱਟਿਆ, ਹਰੀ ਮਿਰਚ ਇੱਕ ਬਰਕੀ ਕੱਟੀ ਹੋਈ, ਤੇਲ ਇੱਕ ਵੱਡਾ ਚਮਚ।
ਵਿਧੀ-ਟੀਂਡੇ ਛਿੱਲ ਲਓ ਤੇ ਉਪਰ ਵਾਲਾ ਹਿੱਸਾ ਢੱਕਨ ਦੀ ਤਰ੍ਹਾਂ ਗੋਲਾਈ ਵਿੱਚ ਕੱਟ ਲਓ। ਪੀਲਰ ਨਾਲ ਟੀਂਡੇ ਦੇ ਅੰਦਰਲਾ ਗੁੱਦਾ ਕੱਢ ਦਿਓ। ਕੱਟਿਆ ਹੋਇਆ ਉਪਰਲਾ ਗੋਲ ਹਿੱਸਾ ਟੀਂਡੇ ਦੇ ਉਪਰ ਢੱਕਣ ਦੀ ਤਰ੍ਹਾਂ ਰੱਖੋ। ਇਸੇ ਪ੍ਰਕਾਰ ਸਾਰੇ ਟੀਂਡਿਆਂ ਦਾ ਗੁੱਦਾ ਕੱਢੋ।
*ਫਿਰ ਸਟੱਫਿੰਗ ਲਈ ਸਮੱਗਰੀ ਤਿਆਰ ਕਰਨ ਦੇ ਲਈ ਕੜਾਹੀ ਵਿੱਚ ਥੋੜ੍ਹਾ ਜਿਹਾ ਤੇਲ ਪਾ ਕੇ ਜ਼ੀਰਾ ਤੜਕਾਓ। ਫਿਰ ਅਦਰਕ, ਹਰੀ ਮਿਰਚ, ਟੀਂਡਿਆਂ ਦਾ ਗੁੱਦਾ ਅਤੇ ਪਨੀਰ ਪਾ ਕੇ ਪਕਾਓ। ਨਮਕ ਤੇ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ ਤੇ ਭੁੰਨੋ। ਮਸਾਲਾ ਠੰਢਾ ਕਰ ਕੇ ਟੀਂਡਿਆਂ ਵਿੱਚ ਭਰ ਲਓ। ਹਰ ਟੀਂਡੇ ਦਾ ਕੱਟਿਆ ਹੋਇਆ ਉਪਰਲਾ ਗੋਲ ਹਿੱਸਾ ਟੀਂਡਿਆਂ ਦੇ ਉਪਰ ਢੱਕਨ ਦੀ ਤਰ੍ਹਾਂ ਰੱਖ ਕੇ ਬੰਦ ਕਰੋ।
* ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਟੀਂਡਿਆਂ ਨੂੰ ਇਸ ਵਿੱਚ ਸਿੱਧਾ ਰੱਖੋ। ਇਸ ਨੂੰ ਢੱਕ ਕੇ ਕੁਝ ਦੇਰ ਪਕਾਓ। ਇੱਕ-ਦੋ ਵਾਰ ਧਿਆਨ ਨਾਲ ਹਿਲਾਓ ਤਾਂ ਕਿ ਮਸਾਲਾ ਬਾਹਰ ਨਾ ਨਿਕਲੇ। ਜਦ ਟੀਂਡੇ ਗਲ ਜਾਣ, ਤਾਂ ਇਨ੍ਹਾਂ ਨੂੰ ਗੈਸ ਤੋਂ ਉਤਰਾ ਲਓ। ਬਚਿਆ ਹੋਇਆ ਮਸਾਲਾ ਉਪਰੋਂ ਪਾ ਕੇ ਪਰੋਸੋ।

Related posts

Water Hyssop Benefits : ਇਕਾਗਰਤਾ ਵਧਾਉਣ ਤੇ ਦਿਮਾਗ਼ ਨੂੰ ਤੇਜ਼ ਕਰਨ ਲਈ ਰੋਜ਼ਾਨਾ ਇਸ ਇਕ ਚੀਜ਼ ਨੂੰ ਦੁੱਧ ਵਿਚ ਮਿਲਾ ਕੇ ਪੀਓ

On Punjab

Dark Spots Solution : ਚਿਹਰੇ, ਗੋਡਿਆਂ ਅਤੇ ਕੂਹਣੀਆਂ ਦੀ ਕਾਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡਾ ਪੈਕ

On Punjab

Typhoid ਠੀਕ ਕਰਦੀ ਹੈ ਤੁਲਸੀ

On Punjab