PreetNama
ਸਮਾਜ/Social

ਨੀ ਪੰਜਾਬੀਏ –

ਨੀ ਪੰਜਾਬੀਏ –

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਤੇਰੀ ਨਵਾਬਾ ਵਰਗੀ ਸ਼ਾਨ ਏ

ਤੇਰੇ ਇਕ ਬੋਲ ਤੇ ਕੁਰਬਾਨ ਏ

ਤੂੰ ਟਿੱਬਿਆਂ ਤੇ ਉੱਗੇ ਜੰਡ ਕਰੀਰ ਵਰਗੀ ਏ

ਕਦੇ ਲੱਗਦੀ ਤੂੰ ਵਾਰਿਸ ਦੀ ਹੀਰ ਵਰਗੀ ਏ

ਨੀ ਪੰਜਾਬੀਏ ਤੂੰ ਮਿੱਠੀ ਬੜੀ ਲੱਗਦੀ ਏ
ਤੂੰ ਸ਼ਹਿਦ,ਮਿਸ਼ਰੀ ,ਖੰਡ ਪਿੱਛੇ ਛੱਡਦੀ ਏ

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਦੀਪ ਆਜ਼ਾਦ 9646124385 (ਮਲੂਕ ਪੁਰੀ )

Related posts

ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਨਿਰੀਖਣ

On Punjab

ਪੰਜਾਬ ਦੇ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ

On Punjab

ਵਿਦੇਸ਼ ਜਾ ਕੇ ਵੀ ਨਹੀਂ ਮੁੜਦੇ ਪੰਜਾਬੀ!, 17 ਕਰੋੜ ਦੀਆਂ ਕਾਰਾਂ ਕੀਤੀਆਂ ਚੋਰੀ, 47 ‘ਤੇ ਮਾਮਲਾ ਦਰਜ

On Punjab