PreetNama
ਖਾਸ-ਖਬਰਾਂ/Important News

ਨਿਰਭਿਆ ਕੇਸ: ਦੋਸ਼ੀ ਅਕਸ਼ੇ ਦੀ ਫਾਂਸੀ ਦੀ ਸਜਾ ਬਰਕਰਾਰ

Death For Nirbhaya Convict: ਸੁਪ੍ਰੀਮ ਕੋਰਟ ਨੇ ਨਿਰਭਿਆ ਗੈਂਗਰੇਪ ਅਤੇ ਹੱਤਿਆ ਦੇ ਦੋਸ਼ੀ ਅਕਸ਼ੇ ਦੀ ਫ਼ਾਂਸੀ ਨੂੰ ਬਰਕਰਾਰ ਰੱਖਿਆ ਹੈ।ਤਿੰਨ ਮੈਂਬਰੀ ਬੇਂਚ ਨੇ ਬੁੱਧਵਾਰ ਨੂੰ ਉਸਦੀ ਮੁੜ ਵਿਚਾਰ ਮੰਗ ਨੂੰ ਖਾਰਿਜ ਕਰ ਦਿੱਤਾ। ਅਕਸ਼ੇ ਦੇ ਵਕੀਲ ਏਪੀ ਸਿੰਘ ਨੇ ਸੁਣਵਾਈ ਦੇ ਦੌਰਾਨ ਕੇਸ ਦੀ ਜਾਂਚ ਅਤੇ ਪੀੜ੍ਹਤ ਦੇ ਬਿਆਨਾਂ ਉੱਤੇ ਸਵਾਲ ਚੁੱਕੇ । ਕਰੀਬ 30 ਮਿੰਟ ਦੀਆਂ ਦਲੀਲਾਂ ‘ਚ ਸਿੰਘ ਨੇ ਕਿਹਾ ਕਿ ਪੀੜ੍ਹਤਾ ਨੇ ਆਖਰੀ ਬਿਆਨ ‘ਚ ਅਕਸ਼ੇ ਜਾਂ ਕਿਸੇ ਦੋਸ਼ੀ ਦਾ ਨਾਮ ਨਹੀਂ ਲਿਆ । ਪੀੜ੍ਹਤ ਦੀ ਮੌਤ ਡਰਗ ਓਵਰਡੋਜ ਨਾਲ ਹੋਈ ਸੀ । ਮੀਡਿਆ ਅਤੇ ਰਾਜਨੀਤਕ ਦਬਾਅ ‘ਚ ਉਸਨੂੰ ਨੂੰ ਸਜਾ ਸੁਣਾਈ ਗਈ । ਉਹ ਨਿਰਦੋਸ਼ ਹੈ । ਭਾਰਤ ਅਹਿੰਸਾ ਦਾ ਦੇਸ਼ ਹੈ ਅਤੇ ਫ਼ਾਂਸੀ ਮਾਨਵਾਧੀਕਾਰ ਦੀ ਉਲੰਘਣਾ ਹੈ । ਇਸ ਉੱਤੇ ਕੋਰਟ ਨੇ ਠੋਸ ਅਤੇ ਕਾਨੂੰਨੀ ਸਚਾਈ ਰੱਖਣ ਲਈ ਕਿਹਾ।

ਉਹਨਾਂ ਨੇ ਕਿਹਾ ਕਿ ਪੀੜ੍ਹਤ ਦੇ ਦੋਸਤ ਨੇ ਮੀਡਿਆ ਤੋਂ ਪੈਸੇ ਲੈ ਕੇ ਇੰਟਰਵਯੂ ਕੀਤੀ ਜਿਸ ਨਾਲ ਇਸਤੋਂ ਕੇਸ ਪ੍ਰਭਾਵਿਤ ਹੋਇਆ ਜਿਸ ਤੋਂ ਬਾਅਦ ਫਟਕਾਰ ਲਗਾਉਂਦਿਆਂ ਜਸਟੀਸ ਭੂਸ਼ਨ ਨੇ ਕਿਹਾ ਕਿ ਇਸਦਾ ਇਸ ਮਾਮਲੇ ਨਾਲ ਕੋਈ ਸੰਬੰਧ ਹੈ ਨਹੀਂ । ਇਸ ਦੇ ਨਾਲ ਨਾਲ ਦੋਸ਼ੀ ਰਾਮ ਸਿੰਘ ਦੀ ਜੇਲ੍ਹ ਵਿੱਚ ਹੱਤਿਆ ਦਾ ਸ਼ੱਕ ਵੀ ਜਤਾਇਆ ਗਿਆ ।

Related posts

ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਸਥਿਰ ਉੱਤਰਾਖੰਡ ਦੇ ਮੁੱਖ ਮੰਤਰੀ ਭਾਜਪਾ ਦੇ ਸੀਨੀਅਰ ਆਗੂ ਨੂੰ ਮਿਲਣ ਏਮਜ਼ ਪੁੱਜੇ

On Punjab

ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ, ‘ਆਪ’ 27 ਅਤੇ ਕਾਂਗਰਸ ਨੂੰ 1 ਸੀਟ

On Punjab

Solar flare Hit Earth : ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੂਰਜੀ ਤੂਫਾਨ, ਯੂਰਪ ਤੇ ਅਫਰੀਕਾ ‘ਚ ਰੇਡੀਓ ਬਲੈਕ ਆਊਟ ਦਾ ਖਤਰਾ

On Punjab