64.87 F
New York, US
September 15, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਚੰਡੀਗੜ੍ਹ-  ਨੇੜਲੇ ਪਿੰਡ ਖੇਤਲਾ ਵਿੱਚ ਜਸਪ੍ਰੀਤ ਸਿੰਘ (20) ਪੁੱਤਰ ਨਾਜਰ ਸਿੰਘ ਦੀ ਪਿਛਲੀ ਰਾਤ ਨਸ਼ੇ ਕਾਰਨ ਮੌਤ ਹੋ ਗਈ। ਜਸਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਨਾਜਰ ਸਿੰਘ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਦੇਰ ਰਾਤ ਜਸਪ੍ਰੀਤ ਘਰ ਪਰਤਿਆ ਤਾਂ ਕੁੱਝ ਸਮੇਂ ਬਾਅਦ ਉਸ ਨੂੰ ਉਲਟੀ ਆਈ ਤੇ ਗੱਲਬਾਤ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਚਿੱਟੇ ਦਾ ਸੇਵਨ ਕੀਤਾ ਹੈ ਅਤੇ ਫਿਰ ਕੁੱਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।ਜਸਪ੍ਰੀਤ ਸਿੰਘ ਦੀ ਇਕਲੌਤੀ ਭੈਣ ਖੁਸ਼ਪ੍ਰੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਭਰਾ ਦੇ ਜਾਣ ਨਾਲ ਉਨ੍ਹਾਂ ਦਾ ਘਰ ਉਜੜ ਗਿਆ ਹੈ।

Related posts

ਬਾਜਵਾ ਨੇ ਸਾਰੇ ਵਿਧਾਇਕਾਂ ਦਾ ਇੱਕ ਘੰਟੇ ਅੰਦਰ ‘ਡੋਪ ਟੈਸਟ’ ਮੰਗਿਆ

On Punjab

ਪੱਛੜੇ ਵਰਗਾਂ ਨੂੰ ਗਿਣਮਿੱਥ ਕੇ ਸਿੱਖਿਆ ਤੇ ਅਗਵਾਈ ਤੋਂ ਦੂਰ ਰੱਖਿਆ ਜਾ ਰਿਹੈ: ਰਾਹੁਲ ਗਾਂਧੀ

On Punjab

ਨਾਈਜੀਰੀਅਨ ਲੋਕ ਹੁਣ ਚਲਾ ਸਕਦੇ ਹਨ ਟਵਿੱਟਰ, 7 ਮਹੀਨਿਆਂ ਬਾਅਦ ਹਟਾਈ ਗਈ ਪਾਬੰਦੀ

On Punjab