21.07 F
New York, US
January 30, 2026
PreetNama
ਰਾਜਨੀਤੀ/Politics

ਨਵਜੋਤ ਸਿੱਧੂ ਦੇ ‘ਆਪ’ ‘ਚ ਜਾਣ ‘ਤੇ ਬੋਲੇ ਤ੍ਰਿਪਤ ਬਾਜਵਾ

ਗੁਰਦਾਸਪੁਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਜਾਣ ਦੀਆਂ ਖ਼ਬਰਾਂ ਨੇ ਪੰਜਾਬ ਦੀ ਸਿਆਸਤ ਖਾਸ ਕਰਕ ਕੇ ਕਾਂਗਰਸ ਪਾਰਟੀ ‘ਚ ਵੱਡੀ ਹਿੱਲਜੁੱਲ ਸ਼ੁਰੂ ਕਰ ਦਿੱਤੀ ਹੈ। ਅੱਜ ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਕਾਂਗਰਸ ਵਿੱਚ ਹੀ ਰਹਿਣਗੇ।
ਬਾਜਵਾ ਨੇ ਕਿਹਾ,
” ਨਵਜੋਤ ਸਿੰਘ ਸਿੱਧੂ ਇੱਕ ਹੋਣਹਾਰ ਨੇਤਾ ਹੈ ਤੇ ਉਹ ਉਨ੍ਹਾਂ ਦੇ ਸਾਥੀ ਹਨ। ਉਹ ਕਿਸੇ ਵੀ ਪਾਰਟੀ ‘ਚ ਨਹੀਂ ਜਾਣਗੇ, ਉਹ ਕਾਂਗਰਸ ਪਾਰਟੀ ‘ਚ ਹੀ ਰਹਿਣਗੇ। ”
-2022 ਦੀ ਵਿਧਾਦ ਸਭਾ ਚੋਣ ‘ਚ ਪ੍ਰਸ਼ਾਂਤ ਕਿਸ਼ੋਰ ਬਾਰੇ ਗੱਲ ਕਰਦਿਆ ਬਾਜਵਾ ਨੇ ਕਿਹਾ,
” ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਅਗਲੀਆਂ ਚੋਣਾਂ ਦੀ ਰਣਨੀਤੀ ਬਣਾਉਣ ਦੀ ਗੱਲ ਹੋਈ ਹੈ ਤਾਂ ਮੈਂ ਤੇ ਪੂਰੀ ਪਾਰਟੀ ਮੁੱਖ ਮੰਤਰੀ ਨਾਲ ਸਿਹਮਤ ਹਾਂ। ”

Related posts

ਕਾਂਗਰਸ ਨੇ ਮਾਨ ਸਰਕਾਰ ਦੀ ਤਰਜ਼ ’ਤੇ ‘ਰੇਤ ਨੀਤੀ’ ਮੰਗੀ, ਮੁੱਖ ਮੰਤਰੀ ਮੁਸਕਰਾਉਂਦੇ ਰਹੇ

On Punjab

ਸਰਨਾ ਭਰਾਵਾਂ ਤੇ ਜੀ ਕੇ ਦੀ ਮੈਂਬਰਸ਼ਿਪ ਰੱਦ

On Punjab

ਜਲੰਧਰ ਨਾਬਾਲਗ ਕਤਲ ਮਾਮਲਾ: ਪੁਲੀਸ ਕਮਿਸ਼ਨਰ ਵੱਲੋਂ ਏ ਐੱਸ ਆਈ ਡਿਸਮਿਸ, ਦੋ ਮੁਅੱਤਲ

On Punjab