81.05 F
New York, US
September 9, 2026
PreetNama
ਫਿਲਮ-ਸੰਸਾਰ/Filmy

ਦੂਜੀ ਵਾਰ ਸਲਮਾਨ ਖਾਨ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

ਬਾਲੀਵੁਡ ਸੁਪਰਸ‍ਟਾਰ ਸਲਮਾਨ ਖਾਨ ਦੇ ਘਰ ਜਲ‍ਦ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਪਣੀ ਦਸ‍ਤਕ ਦੇਣ ਵਾਲਾ ਹੈ। ਦਿਲਚਸ‍ਪ ਗੱਲ ਇਹ ਹੈ ਕਿ ਇਹ ਖਬਰ ਸਿਰਫ ਉਨ੍ਹਾਂ ਦੇ ਫੈਨਜ਼ ਲਈ ਨਹੀਂ ਬਲ‍ਕਿ ਆਪ ਸਲਮਾਨ ਖਾਨ ਲਈ ਵੀ ਸ‍ਪੈਸ਼ਲ ਹੈ। ਦੱਸ ਦੇਈਏ ਕਿ ਦਬੰਗ ਖਾਨ ਇੱਕ ਵਾਰ ਫਿਰ ਮਾਮੂ ਬਣਨ ਵਾਲੇ ਹਨ। ਉਨ੍ਹਾਂ ਦੀ ਛੋਟੀ ਭੈਣ ਅਰਪਿਤਾ ਖਾਨ ਇੱਕ ਵਾਰ ਫਿਰ ਪ੍ਰੈਗ‍ਨੈਂਟ ਹੈ।ਜਿਸ ਦੀ ਜਾਣਕਾਰੀ ਆਪ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਨੇ ਆਈਫਾ ਐਵਾਰਡ ਦੇ ਗ੍ਰੀਨ ਕਾਰਪੇਟ ਉੱਤੇ ਆਪ ਫੈਨਜ਼ ਨੂੰ ਦਿੱਤੀ ਹੈ। ਆਈਫਾ ਦੇ ਗਰੀਨ ਕਾਰਪੇਟ ਵਿੱਚ ਅਰਪਿਤਾ ਖਾਨ ਨੇ ਆਪਣੇ ਪਤੀ ਆਯੁਸ਼ ਸ਼ਰਮਾ ਨਾਲ ਸ਼ਿਰਕਤ ਕੀਤੀ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਵਿੱਚ ਆਯੁਸ਼ ਨੇ ਅਰਪਿਤਾ ਦੀ ਪ੍ਰੈਗਨੈਂਸੀ ਨੂੰ ਕਨਫਰਮ ਕਰਦੇ ਹੋਏ ਕਿਹਾ, ‘ਜਲਦ ਹੀ ਗੁੱਡ ਨਿਊਜ ਮਿਲੇਗੀ।ਹਾਂ ਅਰਪਿਤਾ ਅਤੇ ਮੈਂ ਦੂਜੇ ਬੇਬੀ ਨੂੰ ਐਕਪੈਕਟ ਕਰ ਰਹੀ ਹਾਂ। ਇਹ ਇੱਕ ਸ਼ਾਨਦਾਰ ਜਰਨੀ ਹੈ। ਇਹ ਫਿਰ ਤੋਂ ਸ਼ੁਰੂ ਹੋਇਆ ਹੈ, ਅਸੀ ਬੇਬੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।” ਅਰਪਿਤਾ ਖਾਨ ਦੇ ਦੂਜੀ ਵਾਰ ਮਾਂ ਬਣਨ ਦੀ ਖਬਰ ਨੂੰ ਪਤੀ ਆਯੁਸ਼ ਸ਼ਰਮਾ ਦੇ ਨਾਲ ਪੂਰੀ ਖਾਨ ਫੈਮਲੀ ਬੇਹੱਦ ਖੁਸ਼ ਹੈ। ਦਿਲਚਸ‍ਪ ਗੱਲ ਇਹ ਹੈ ਕਿ ਸਲਮਾਨ ਨੂੰ ਬੱਚਿਆਂ ਨਾਲ ਬੇਹੱਦ ਪਿਆਰ ਹੈ। ਉਹ ਅਕ‍ਸਰ ਆਪਣੇ ਭਾਣਜੇ ਅਤੇ ਪਰਿਵਾਰ ਦੇ ਛੋਟੇ ਬੱਚ‍ਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਅਰਪਿਤਾ ਅਤੇ ਆਯੁਸ਼ ਨੇ ਸਾਲ 2014 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਵਿਆਹ ਦੇ 2 ਸਾਲ ਬਾਅਦ ਮਾਰਚ, 2016 ਵਿੱਚ ਅਰਪਿਤਾ ਨੇ ਬੇਟੇ ਆਹਿਲ ਨੂੰ ਜਨਮ ਦਿੱਤਾ। ਹੁਣ ਵਿਆਹ ਤੋਂ 4 ਸਾਲ ਬਾਅਦ ਅਰਪਿਤਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈਅਰਪਿਤਾ ਦੀ ਖਾਨ ਭਰਾਵਾਂ ਨਾਲ ਕਾਫੀ ਅੱਛੀ ਬਾਂਡਿੰਗ ਬਣਦੀ ਹੈ। ਉਹਨਾਂ ਦੇ ਪਤੀ ਆਯੁਸ਼ ਨੇ ਹਾਲ ਹੀ ‘ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਆਯੁਸ਼ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ

Related posts

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab

Bharti singh drugs case: ਭਾਰਤੀ ਤੇ ਹਰਸ਼ ਦੀਆਂ ਵਧੀਆਂ ਮੁਸ਼ਕਿਲਾਂ, ਜ਼ਮਾਨਤ ਖ਼ਿਲਾਫ਼ ਐਨਡੀਪੀਐਸ ਅਦਾਲਤ ‘ਚ ਪਹੁੰਚੀ ਐਨਸੀਬੀ

On Punjab

10 ਸਾਲ ‘ਚ ‘Sales Girl’ ਤੋਂ ‘Doctor’ ਬਣੀ ਇਹ ਅਦਾਕਾਰਾ

On Punjab