59.09 F
New York, US
May 21, 2024
PreetNama
ਸਮਾਜ/Social

ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ, ਹੈਲਥ ਐਮਰਜੈਂਸੀ ਦਾ ਐਲਾਨ, ਨਿਰਮਾਣ ‘ਤੇ ਰੋਕ

ਨਵੀਂ ਦਿੱਲੀ: ਦੀਵਾਲੀ ਦੇ ਅਗਲੇ ਦਿਨ (28 ਅਕਤੂਬਰ) ਤੋਂ ਦਿੱਲੀ ਤੇ ਨਾਲ-ਨਾਲ ਐਨਸੀਆਰ ਦੇ ਸ਼ਹਿਰਾਂ ਗੁਰੂਗ੍ਰਾਮ, ਫਰੀਦਾਬਾਦ, ਨੋਇਡਾ, ਗਾਜ਼ੀਆਬਾਦ ਤੇ ਸੋਨੀਪਤ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਲਗਾਤਾਰ ਖਤਰਨਾਕ ਬਣਿਆ ਹੋਇਆ ਹੈ। ਏਅਰ ਕੁਆਲਟੀ ਇੰਡੈਕਸ ਦੇ ਅਨੁਸਾਰ, ਦਿੱਲੀ ਵਿੱਚ ਪੀਐਮ 2.5 ਤੇ ਪੀਐਮ 10 ਦੋਵਾਂ ਦੀ ਗਿਣਤੀ 500 ਨੂੰ ਪਾਰ ਕਰ ਗਈ ਹੈ, ਜੋ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ।

ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਵਿੱਚ ਹੈਲਥ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਹਵਾ ਪ੍ਰਦੂਸ਼ਣ ਦੇ ਅੰਕੜਿਆਂ ‘ਤੇ ਨਜ਼ਰ ਰੱਖਣ ਵਾਲੀ ਇਕ ਸੰਸਥਾ ਏਅਰ ਵਿਜ਼ੂਅਲ ਦੇ ਅਨੁਸਾਰ, ਭਾਰਤ ਦੀ ਰਾਜਧਾਨੀ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ।

ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਨਿਯੰਤਰਣ) ਅਥਾਰਟੀ ਨੇ ਦਿੱਲੀ-ਐਨਸੀਆਰ ਵਿੱਚ ਨਿਰੰਤਰ ਜ਼ਹਿਰੀਲੀ ਹੋ ਰਹੀ ਹਵਾ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ। ਇਸ ਮੁਤਾਬਕ ਦਿੱਲੀ ਵਿੱਚ 5 ਨਵੰਬਰ ਤੱਕ ਹਰ ਤਰਾਂ ਦੇ ਨਿਰਮਾਣ ਕਾਰਜਾਂ ਉੱਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ ਹੈ।

ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 8 ਸ਼ਹਿਰ ਏਸ਼ੀਆ ਦੇ ਹਨ। ਇਨ੍ਹਾਂ ਵਿੱਚੋਂ, ਭਾਰਤ ਦੀ ਰਾਜਧਾਨੀ ਦਿੱਲੀ, ਪਹਿਲੇ ਸਥਾਨ ਉੱਤੇ ਹੈ ਤੇ ਪਾਕਿਸਤਾਨ ਦਾ ਲਾਹੌਰ ਸ਼ਹਿਰ ਦੂਜੇ ਸਥਾਨ ਉੱਤੇ ਹੈ।

ਵੇਖੋ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ

1. ਦਿੱਲੀ
2. ਲਾਹੌਰ
3. ਕੋਲਕਾਤਾ
4. ਪੋਜ਼ਨੈਨ (ਪੋਲੈਂਡ)
5. ਕ੍ਰਾਕੋ (ਪੋਲੈਂਡ)
6. ਹਾਂਗਜਊ (ਚੀਨ)
7. ਕਾਠਮੰਡੂ (ਨੇਪਾਲ)
8. ਢਾਕਾ (ਬੰਗਲਾਦੇਸ਼)
9. ਬੁਸਾਨ (ਦੱਖਣੀ ਕੋਰੀਆ)
10. ਚਾਂਗਕਿੰਗ (ਚੀਨ)

Related posts

ਮੀਨਾਕਸ਼ੀ ਲੇਖੀ ਤੇ ਅਨੰਤ ਹੇਗੜੇ ਸਮੇਤ 17 ਸੰਸਦ ਮੈਂਬਰ ਕੋਰੋਨਾ ਪੌਜ਼ੇਟਿਵ

On Punjab

ਕੈਨੇਡਾ ‘ਚ ਕੁਦਰਤ ਦਾ ਕਹਿਰ, ਆਸਮਾਨ ਤੋਂ ਵਰ੍ਹੀ ‘ਠੰਢੀ ਮੌਤ’

On Punjab

IGI ਏਅਰਪੋਰਟ ਤੋਂ ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸ਼ੁਰੂ ਹੋ ਰਹੀ ਬੀਈਐਸਟੀ ਸੇਵਾ

On Punjab