66.74 F
New York, US
October 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਹਾਈਕੋਰਟ ਵੱਲੋਂ ਕੰਗਨਾ ਰਣੌਤ ਬਾਰੇ ਫਰਜ਼ੀ ਅਤੇ ਅਸ਼ਲੀਲ ਸਮੱਗਰੀ ਹਟਾਉਣ ਦੇ ਹੁਕਮ

ਨਵੀਂ ਦਿੱਲੀ-  ਦਿੱਲੀ ਹਾਈਕੋਰਟ ਨੇ ਸੋਸ਼ਲ ਮੀਡੀਆ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਬਾਰੇ ਏ ਆਈ (AI) ਰਾਹੀਂ ਤਿਆਰ ਕੀਤੀ ਗਈ ਫਰਜ਼ੀ ਅਤੇ ਅਸ਼ਲੀਲ ਸਮੱਗਰੀ ਨੂੰ ਹਟਾਉਣ  ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਬਚਾਅ ਪੱਖ ਨੂੰ ਕੰਗਨਾ ਰਣੌਤ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਨਾਂ, ਤਸਵੀਰ, ਸ਼ਕਲ, ਆਵਾਜ਼, ਭਾਸ਼ਣ, ਅਕਸ ਅਤੇ ਸ਼ਖ਼ਸੀਅਤ ਨਾਲ ਜੁੜੀਆਂ ਹੋਰ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ।ਜਸਟਿਸ ਵਿਕਾਸ ਮਹਾਜਨ ਨੇ 8 ਅਕਤੂਬਰ ਨੂੰ ਪਾਸ ਕੀਤੇ ਇੱਕ ਹੁਕਮ ਵਿੱਚ ਕਿਹਾ, “ਮੈਟਾ (Meta) ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸ਼ਿਕਾਇਤਕਰਤਾ ਵੱਲੋਂ ਇਸ ਹੁਕਮ ਦੀ ਕਾਪੀ ਮੁਹੱਈਆ ਕਰਵਾਏ ਜਾਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਆਪਣੇ ਪਲੇਟਫਾਰਮਾਂ ਤੋਂ ਉਨ੍ਹਾਂ ਵੀਡੀਓਜ਼, ਰੀਲਾਂ, ਪੋਸਟਾਂ, ਅਕਾਊਂਟਸ ਜਾਂ ਚੈਨਲਾਂ ਸਮੇਤ ਪਛਾਣ ਕੀਤੀ ਗਈ ਇਤਰਾਜ਼ਯੋਗ ਸਮੱਗਰੀ ਨੂੰ ਪੱਕੇ ਤੌਰ ‘ਤੇ ਹਟਾ ਦੇਵੇ ਜਾਂ ਉਸ ਤੱਕ ਪਹੁੰਚ ਬੰਦ ਕਰ ਦੇਵੇ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਸ਼ਿਕਾਇਤਕਰਤਾ ਦੀ ਸ਼ਖ਼ਸੀਅਤ ਦੀ ਵਰਤੋਂ ਜਾਂ ਨਕਲ ਕਰਦੇ ਹਨ।”

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧੀ ਪਾਲਣਾ ਹਲਫ਼ਨਾਮਾ ਦੋ ਹਫ਼ਤਿਆਂ ਦੇ ਅੰਦਰ ਦਾਇਰ ਕੀਤਾ ਜਾਵੇ। ਅਦਾਲਤ ਨੇ ਇਹ ਅੰਤਰਿਮ ਹੁਕਮ ਕੰਗਨਾ ਰਣੌਤ ਵੱਲੋਂ ਆਪਣੀ ਸ਼ਖ਼ਸੀਅਤ ਦੇ ਅਧਿਕਾਰਾਂ (ਪਰਸਨੈਲਿਟੀ ਰਾਈਟਸ) ਦੀ ਰਾਖੀ ਲਈ ਦਾਇਰ ਕੀਤੇ ਗਏ ਮੁਕੱਦਮੇ ਦੀ ਸੁਣਵਾਈ ਕਰਦਿਆਂ ਸੁਣਾਇਆ ਹੈ। ਰਣੌਤ ਦੇ ਵਕੀਲ ਨੇ ਜਿਨਸੀ ਅਤੇ ਅਸ਼ਲੀਲ ਸਮੱਗਰੀ, ਫਰਜ਼ੀ ਖ਼ਬਰਾਂ ਅਤੇ ਏਆਈ ਰਾਹੀਂ ਤਿਆਰ ਕੀਤੀ ਗਈ ਅਜਿਹੀ ਸਮੱਗਰੀ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ ਜਿਸ ਵਿੱਚ ਭਾਜਪਾ ਆਗੂ ਦੇ ਹਵਾਲੇ ਨਾਲ ਝੂਠੇ ਬਿਆਨ ਪੇਸ਼ ਕੀਤੇ ਗਏ ਹਨ।

ਆਪਣੇ ਹੁਕਮ ਵਿੱਚ, ਅਦਾਲਤ ਨੇ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਦੂਰਸੰਚਾਰ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਇੰਟਰਨੈੱਟ ਅਤੇ ਟੈਲੀਕਾਮ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਪਛਾਣ ਕੀਤੀਆਂ ਗਈਆਂ ਉਲੰਘਣਾ ਕਰਨ ਵਾਲੀਆਂ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਜ਼ਰੂਰੀ ਨਿਰਦੇਸ਼ ਜਾਰੀ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਸ਼ਹੂਰ ਹਸਤੀਆਂ ਜਿਵੇਂ ਕਿ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ ਅਤੇ ਸਲਮਾਨ ਖ਼ਾਨ, ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀਸ਼ੰਕਰ, ਪੱਤਰਕਾਰ ਸੁਧੀਰ ਚੌਧਰੀ, ਪੌਡਕਾਸਟਰ ਰਾਜ ਸ਼ਮਾਨੀ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਆਪਣੀ ਸ਼ਖ਼ਸੀਅਤ ਅਤੇ ਪਬਲੀਸਿਟੀ ਅਧਿਕਾਰਾਂ ਦੀ ਰਾਖੀ ਲਈ ਹਾਈਕੋਰਟ ਦਾ ਰੁਖ਼ ਕੀਤਾ ਹੈ। ਹਾਈਕੋਰਟ ਵੱਲੋਂ ਇਨ੍ਹਾਂ ਹਸਤੀਆਂ ਨੂੰ ਵੀ ਅੰਤਰਿਮ ਰਾਹਤ ਦਿੱਤੀ ਗਈ ਸੀ।

Related posts

ਕੋਰੋਨਾ ਵਾਇਰਸ ਦਾ ਖ਼ਾਤਮਾ ਹਾਲੇ ਦੂਰ, WHO ਨੇ ਜਤਾਈ ਸੰਕਰਮਣ ਵੱਧਣ ਦੀ ਚਿੰਤਾ

On Punjab

ਪਿਤਾ ਮੋਹੰ ਤੋਂ ‘ਸਖਣੀਆਂ’ ਧੀਆਂ ਕਿਉਂ…?

Pritpal Kaur

ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ CISF ਅਧਿਕਾਰੀ ਬਣੀ

On Punjab