PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਦੀਆਂ ਮਹਿਲਾਵਾਂ ਨੂੰ 8 ਮਾਰਚ ਤੱਕ 2500 ਰੁਪਏ ਮਾਸਿਕ ਸਹਾਇਤਾ ਮਿਲ ਜਾਵੇਗੀ: ਰੇਖਾ ਗੁਪਤਾ

ਨਵੀਂ ਦਿੱਲੀ-ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੀਆਂ ਮਹਿਲਾਵਾਂ ਨੂੰ ਮਾਸਿਕ 2500 ਰੁਪਏ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗੀ ਤੇ ਮਹਿਲਾਵਾਂ ਨੂੰ 8 ਮਾਰਚ ਤੋਂ ਉਨ੍ਹਾਂ ਦੇ ਖਾਤਿਆਂ ਵਿਚ ਇਹ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ। ਗੁਪਤਾ ਇਥੇ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਗੁਪਤਾ ਨੇ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਉਨ੍ਹਾਂ ਨੂੰ ਲੋਕਾਂ ਨੂੰ ਪਾਈ ਪਾਈ ਦਾ ਹਿਸਾਬ ਦੇਣਾ ਹੋਵੇਗਾ।’’ ਗੁੁਪਤਾ ਨੇ ਕਸ਼ਮੀਰੀ ਗੇਟ ਸਥਿਤ ਹਨੂਮਾਨ ਮੰਦਰ ਵਿਚ ਮੱਥਾ ਟੇਕਿਆ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਭਾਜਪਾ ਦੇ ਸਾਰੇ 48 ਵਿਧਾਇਕਾਂ ਦੀ ਜ਼ਿੰਮੇਵਾਰੀ ਹੈ। ਅਸੀਂ ਮਹਿਲਾਵਾਂ ਨੂੰ ਵਿੱਤੀ ਮਦਦ ਸਣੇ ਯਕੀਨੀ ਤੌਰ ’ਤੇ ਸਾਰੇ ਵਾਅਦੇ ਪੂਰੇ ਕਰਾਂਗੇ। ਮਹਿਲਾਵਾਂ ਨੂੰ 8 ਮਾਰਚ (ਕੌਮੀ ਮਹਿਲਾ ਦਿਵਸ) ਤੱਕ ਉਨ੍ਹਾਂ ਦੇ ਖਾਤਿਆਂ ਵਿਚ 100 ਫੀਸਦ ਵਿੱਤੀ ਸਹਾਇਤਾ ਮਿਲ ਜਾਵੇਗੀ।’’

Related posts

ਮੈ ਦਰਦ

Pritpal Kaur

ਕੈਨੇਡਾ ਡੇਅ ਮਨਾਉਂਦਿਆਂ ਕੈਲਗਰੀ ‘ਚ ਇਕ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 7 ਲੋਕ ਜ਼ਿੰਦਾ ਸੜੇ

On Punjab

ਆਵਾਰਾ ਕੁੱਤਿਆਂ ਦਾ ਮਾਮਲਾ: ਇਨਸਾਨਾਂ ਦੇ ਕੇਸਾਂ ’ਚ ਵੀ ਇੰਨੀਆਂ ਅਰਜ਼ੀਆਂ ਨਹੀਂ ਆਉਂਦੀਆਂ- SC

On Punjab