PreetNama
ਸਮਾਜ/Social

ਥਾਣੇ ‘ਚ ਔਰਤ ਨੂੰ ਬੈਲਟਾਂ ਨਾਲ ਕੁੱਟਿਆ, ਵੀਡੀਓ ਵਾਇਰਲ ਹੋਣ ਮਗਰੋਂ 5 ਪੁਲਿਸ ਵਾਲੇ ਸਸਪੈਂਡ

ਫਰੀਦਾਬਾਦਹਰਿਆਣਾ ਦੇ ਫਰੀਦਾਬਾਦ ‘ਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਨੂੰ ਲੈ ਕੇ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ। ਔਰਤ ਦੀ ਕੁੱਟਮਾਰ ਕਰਦੇ ਫਰੀਦਾਬਾਦ ਪੁਲਿਸ ਕਰਮੀਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਪੰਜ ਹੈੱਡਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਤੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ।

ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਫਰੀਦਾਬਾਦ ‘ਚ ਸੋਮਵਾਰ ਨੂੰ ਇਸ ਸਬੰਧੀ ਮੁਲਜ਼ਮਾਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਹੈੱਡ ਕਾਂਸਟੇਬਲ ਬਲਦੇਵ ਤੇ ਰੋਹਿਤ ਸਮੇਤ ਪੰਜ ਨੂੰ ਮੁਅੱਲਤ ਕਰਨ ਤੇ ਐਸਪੀਓ ਕ੍ਰਿਸ਼ਨਹਰਪਾਲ ਤੇ ਦਿਨੇਸ਼ ਨੂੰ ਸੇਵਾ ਤੋਂ ਹਟਾਉਣ ਦੇ ਆਦੇਸ਼ ਦਿੱਤੇ।

ਮੁਲਜ਼ਮਾਂ ਖਿਲਾਫ ਫਰੀਦਾਬਾਦ ਦੇ ਆਦਰਸ਼ ਨਗਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਪਿਛਲੇ ਸਾਲ ਅਕਤੂਬਰ ਦੀ ਹੈਜਦਕਿ ਪੀੜਤ ਮਹਿਲਾ ਨੇ ਉਸੇ ਸਮੇਂ ਪਲਿਸ ‘ਚ ਰਿਪੋਰਟ ਦਰਜ ਨਹੀਂ ਕਰਵਾਈ ਸੀ।

ਪਿਛਲੇ ਕੁਝ ਦਿਨ ਪਹਿਲਾਂ ਹੀ ਘਟਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ। ਇਸ ਸਬੰਧੀ ਸੂਬਾ ਮਹਿਲਾ ਵਿਭਾਗ ਨੇ ਹਰਿਆਣਾ ਪੁਲਿਸ ਨੂੰ ਨੋਟਿਸ ਭੇਜ ਕੇ ਇਸ ਦੀ ਆਲੋਚਨਾ ਕੀਤੀ ਹੈ।

Related posts

ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਈ ਪਾਬੰਦੀ, ਕਿਹਾ- ਅੱਤਵਾਦ ਦਾ ਦਰਵਾਜ਼ਾ ਹੈ ਇਹ ਸੰਗਠਨ

On Punjab

ਮੇਰੀ ਹਰ ਇੱਕ ਸ਼ਾਮ ਅਧੂਰੀ

Pritpal Kaur

ਦੇਹਰਾਦੂਨ: ਬੱਦਲ ਫਟਣ ਕਾਰਨ ਸਹਿਸਤ੍ਰਧਾਰਾ ’ਚ ਭਾਰੀ ਤਬਾਹੀ; ਗੱਡੀਆਂ ਵਹੀਆਂ, 2 ਲਾਪਤਾ

On Punjab