83.12 F
New York, US
April 17, 2026
PreetNama
ਖਬਰਾਂ/News

ਤੇਜ਼ਾਬੀ ਚਿਹਰੇ

ਤੇਜ਼ਾਬੀ ਚਿਹਰੇ

ਸੁੱਟ ਕੇ ਤੇਜ਼ਾਬ ਚਿਹਰੇ ੳੁੱਤੇ ਵੈਰੀਓ ,
ੳੁਸ ਰਾਤ ਤੁਸੀਂ ਕਿਵੇਂ ਸੁੱਤੇ ਵੈਰੀਓ ,
ਅਪਣਾ ਜਮੀਰ ਤੁਸੀਂ ਮਾਰ ਕੇ, ਸਭੇ ਹੱਦਾਂ ਪਾਰ ਕਰਗੇ।
ੳੁਹ ਹਾਰੇ ਨਾ ਤੇਜ਼ਾਬੀ ਚਿਹਰੇ ,ੳੁਹ ਤਾਂ ਹੋਰ ਢਾਲ ਬਣਗੇ।
ਚਾਹੇ ਰੋੲੇ ਕੁਰਲਾੲੇ, ਪਰ ਮੰਨੀਅਾਂ ਨਾ ਹਾਰਾਂ,
ਕਰਕੇ ਜੁਲਮ ਤੁਸੀਂ, ਲੲੀਅਾਂ ਨਹੀਂ ਸਾਰਾਂ,
ਜਿਹਨਾਂ ਨੂੰ ਬੇਵੱਸ ਕਰ ਛੱਡ ਗੲੇ ਸੀ,
ੳੁਹ ਹੋਰਾਂ ਲੲੀ ਮਿਸਾਲ ਬਣਗੇ।
ੳੁਹ ਹਾਰੇ ਨਾ ਤੇਜ਼ਾਬੀ ਚਿਹਰੇ,ੳੁਹ ਤਾਂ ਹੋਰ ਢਾਲ ਬਣਗੇ।
ਕਿਹੜਾ ਵੈਰ ਪੁਰਾਣਾ ਕੱਢ ਗੲੇ ਓ,
ਜਿਹੜੀ ਕਸਰ ਨਾ ਕੋੲੀ ਛੱਡ ਗੲੇ ਓ,
ਤੁਸੀਂ ਸੋਚਿਅਾ ਕਿ ਜਿੰਦਾ ਮਰ ਜਾਣਗੇ,
ੳੁਹ ਹਿੰਮਤਾਂ ਦੇ ਰਾਹ ਪਾਰ ਕਰਗੇ,
ੳੁਹ ਹਾਰੇ ਨਾ ਤੇਜ਼ਾਬੀ ਚਿਹਰੇ,ੳੁਹ ਤਾਂ ਹੋਰ ਢਾਲ ਬਣਗੇ।
ੳੁਹ ਹਾਰੇ ਨਾ ਤੇਜ਼ਾਬੀ ਚਿਹਰੇ ੳੁਹ ਤਾਂ ਹੋਰ ਢਾਲ ਬਣਗੇ।

ਜਸਪੀ੍ਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਅਾਣਾ)
99143 48246

Related posts

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab

ਬਹਾਦਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਕੀਤੀ ਸ਼ਲਾਘਾ

On Punjab

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ਤੇ ਅਧਾਰਤ ਫਿਲਮ 20 ਦਸੰਬਰ ਨੂੰ OTT ‘ਤੇ ਹੋਵੇਗੀ ਸਟ੍ਰੀਮ

On Punjab