84.76 F
New York, US
August 1, 2026
PreetNama
ਸਿਹਤ/Health

ਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ, ਹੁਣ ਤਕ 57 ਦੇਸ਼ਾਂ ‘ਚ ਮਿਲੇ ਮਾਮਲੇ, WHO ਕਹੀ ਇਹ ਗੱਲ

ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੁਨੀਆ ਦੇ ਕਈ ਮੁਲਕਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਭਾਵ ਡਬਲਯੂਐੱਚਓ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਹੁਣ ਤਕ 57 ਦੇਸ਼ਾਂ ਵਿਚ ਰਿਪੋਰਟ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਸਮੇਤ ਦੱਖਣੀ ਅਫਰੀਕਾ ‘ਚ ਕੋਰੋਨਾ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਓਮੀਕ੍ਰੋਨ ਦੇ ਪ੍ਰਕੋਪ ਨਾਲ ਹਸਪਤਾਲ ਵਿਚ ਦਾਖਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।

ਕੀ ਇਸ ਦਾ ਮਿਊਟੇਸ਼ਨ ਟੀਕਿਆਂ (mutation vaccines) ਦੁਆਰਾ ਪੈਦਾ ਕੀਤੀ ਪ੍ਰਤੀਰੋਧੀ ਸ਼ਕਤੀ ਨੂੰ ਪ੍ਰਭਾਵਤ ਕਰ ਸਕਦਾ ਹੈ? ਕੀ ਇਹ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਛੂਤਕਾਰੀ ਹੈ? ਇਨਫੈਕਸ਼ਨ ਵਧਣ ਕਾਰਨ ਲੋਕਾਂ ਦੇ ਹਸਪਤਾਲ ‘ਚ ਭਰਤੀ ਹੋਣ ਦੀ ਕੀ ਸੰਭਾਵਨਾ ਹੈ। ਮਾਮਲਿਆਂ ਦੀ ਗਿਣਤੀ ਵਿਚ ਵਾਧੇ ਤੇ ਮੌਤਾਂ ਦੀਆਂ ਘਟਨਾਵਾਂ ਵਿਚ ਵਾਧੇ ਵਿਚ ਕਿੰਨਾ ਅੰਤਰ ਹੈ। ਡਬਲਯੂਐੱਚਓ ਨੇ ਆਪਣੀ ਹਫ਼ਤਾਵਾਰੀ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਬਾਰੇ ਜਾਣਨ ਲਈ, ਓਮੀਕ੍ਰੋਨ ਵੇਰੀਐਂਟ ਕਾਰਨ ਹੋਣ ਵਾਲੇ ਸੰਕਰਮਣ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਲਈ ਹੋਰ ਡਾਟੇ ਦੀ ਜ਼ਰੂਰਤ ਹੈ।

Related posts

ਰੂਸ ਦੀ Sputnik V ਵੈਕਸੀਨ ਨਾਲ ਏਡਜ਼ ਹੋਣ ਦਾ ਖ਼ਤਰਾ! ਇਸ ਦੇਸ਼ ਨੇ ਇਸਤੇਮਾਲ ‘ਤੇ ਲਗਾ ਲੱਗੀ ਰੋਕ

On Punjab

ਦਿਨ ‘ਚ ਸਿਰਫ਼ 15 ਮਿੰਟ ਦੀ ਕਸਰਤ ਕਰ ਸਕਦੀ ਹੈ ਤੁਹਾਡਾ ਭਾਰ ਘੱਟ…

On Punjab

ਰੋਜ਼ਾਨਾ ਕਰੋ ਸੂਰਜ ਨਮਸਕਾਰ, ਇਹ ਹੋਣਗੇ ਫਾਇਦੇ, ਚਿੰਤਾ ਤੇ ਤਣਾਅ ਰਹੇਗਾ ਦੂਰ

On Punjab