PreetNama
ਸਮਾਜ/Social

ਤੂੰ ਤੁਰ

ਤੂੰ ਤੁਰ ਗਿਉਂ ਸ਼ਹਿਰ ਬੇਗਾਨੇ
ਸੱਜਣ ਤੇਰੀ ਖੈਰ ਹੋਵੇ

ਸਾਡੇ ਟੁੱਟ ਗਏ ਸੱਭ ਯਰਾਨੇ
ਸੱਜਣ ਤੇਰੀ ਖੈਰ ਹੋਵੇ

ਹੁਣ ਮਿਲਾਂਗੇ ਕਿਸ ਬਹਾਨੇ
ਸੱਜਣ ਤੇਰੀ ਖੈਰ ਹੋਵੇ

ਤੈਨੂੰ ਕਦੇ ਨਹੀ ਵੱਜਣੇ ਤਾਹਨੇ
ਸੱਜਣ ਤੇਰੀ ਖੈਰ ਹੋਵੇ

ਸਾਡੇ ਹੋ ਗਏ ਦੂਰ ਨਿਸ਼ਾਨੇ
ਸੱਜਣ ਤੇਰੀ ਖੈਰ ਹੋਵੇ

ਸਾਡੀ ਜਿੰਦ ਬਣੀ ਕੱਖ ਕਾਨੇ
ਸੱਜਣ ਤੇਰੀ ਖੈਰ ਹੋਵੇ

ਨਰਿੰਦਰ ਬਰਾੜ
95095 00010

Related posts

ਅੱਜ ਦੀ ਹੀਰ

Pritpal Kaur

ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਜਾਰੀ

On Punjab

ਇਮਰਾਨ ਖਾਨ ਨੂੰ ਵੱਡਾ ਝਟਕਾ, ਪਾਕਿਸਤਾਨੀਆਂ ਨੇ ਅਮਰੀਕੀ ਸਾਜ਼ਿਸ਼ ਦੀ ਦਲੀਲ ਨੂੰ ਠੁਕਰਾ ਦਿੱਤਾ; ਸਰਵੇ ‘ਚ ਸਾਹਮਣੇ ਆਈ ਹਕੀਕਤ

On Punjab