PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਾਪਮਾਨ ਦੇ ਡਿੱਗਣ ਨਾਲ ਬਿਜਲੀ ਦੀ ਮੰਗ ਡਿੱਗੀ

ਮੌਸਮ ਬਦਲਣ ਤੇ ਤਾਪਮਾਨ ਵਿੱਚ ਗਿਰਾਵਟ ਆਉਣ ਮਗਰੋਂ ਪੰਜਾਬ ਵਿੱਚ ਬਿਜਲੀ ਦੀ ਮੰਗ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਲਗਪਗ 11,400 ਮੈਗਾਵਾਟ ਸੀ, ਤੋਂ ਘਟ ਕੇ ਲਗਪਗ 5,500 ਮੈਗਾਵਾਟ ਰਹਿ ਗਈ ਹੈ। ਉੱਥੇ ਹੀ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਕਾਰਨ ਮੰਗ ਘੱਟ ਰਹਿਣ ਦੇ ਆਸਾਰ ਹਨ। ਇਸ ਤੋਂ ਪਹਿਲਾਂ 4 ਮਾਰਚ ਨੂੰ ਸਰਕਾਰੀ ਦਫਤਰਾਂ ਅਤੇ ਬੈਂਕਾਂ ਦੀ ਛੁੱਟੀ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ 11,400 ਮੈਗਾਵਾਟ ਤੋਂ ਪਾਰ ਹੋ ਗਈ ਸੀ। ਹਾਲਾਂਕਿ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਪਏ ਮੀਂਹ ਕਰਕੇ ਮੰਗ ਵਿੱਚ ਕਾਫ਼ੀ ਕਮੀ ਆਈ ਹੈ, ਜਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ ) ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਪੀ ਐੱਸ ਪੀ ਸੀ ਐੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਦੇ ਅਖੀਰ ਤੋਂ ਮਾਰਚ ਦੇ ਅੱਧ ਤੱਕ ਤਾਪਮਾਨ ਵਿੱਚ ਅਚਾਨਕ ਵਾਧਾ ਚਿੰਤਾਜਨਕ ਸੀ, ਕਿਉਂਕਿ ਮੰਗ ਆਮ ਨਾਲੋਂ ਬਹੁਤ ਪਹਿਲਾਂ 11,000 ਮੈਗਾਵਾਟ ਨੂੰ ਪਾਰ ਕਰ ਗਈ ਸੀ। ਪਿਛਲੇ ਸਾਲਾਂ ਵਿੱਚ ਤਾਪਮਾਨ ਦਾ ਅਜਿਹਾ ਪੱਧਰ ਆਮ ਤੌਰ ‘ਤੇ ਸਿਰਫ ਮਾਰਚ ਦੇ ਅੰਤ ਵਿੱਚ ਵੇਖਿਆ ਜਾਂਦਾ ਸੀ।

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀ.ਕੇ. ਗੁਪਤਾ ਨੇ ਕਿਹਾ, “ਅਚਾਨਕ ਬਿਜਲੀ ਦੀ ਮੰਗ ਬਹੁਤ ਘੱਟ ਹੋ ਜਾਣ ਨਾਲ ਬਿਜਲੀ ਪ੍ਰਣਾਲੀ (ਗਰਿੱਡ) ਅਸਥਿਰ ਹੋ ਸਕਦੀ ਹੈ, ਜੋ ਖਤਰਨਾਕ ਹੁੰਦਾ ਹੈ ਅਤੇ ਇਸ ਮਾਮਲੇ ਵਿੱਚ ਪੀ ਐੱਸ ਪੀ ਸੀ ਐੱਲ ਦੇ ਇੰਜੀਨੀਅਰ ਸਥਿਤੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ ਹਨ।” ਉਨ੍ਹਾਂ ਕਿਹਾ, “ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਮਿਲਣ ਕਰਕੇ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਜਾਂਦੀ ਹੈ।” ਦੱਸ ਦਈਏ ਕਿ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਲਈ 600 ਯੂਨਿਟ ਮੁਫਤ ਬਿਜਲੀ ਮਿਲਦੀ ਹੈ। ਪੀ ਐੱਸ ਪੀ ਸੀ ਐੱਲ ਇਸ ਸਮੇਂ 85 ਲੱਖ ਤੋਂ ਵਧ ਪਰਿਵਾਰਾਂ ਸਮੇਤ 1.17 ਕਰੋੜ ਤੋਂ ਵਧ ਖਪਤਕਾਰਾਂ ਨੂੰ ਬਿਜਲੀ ਪ੍ਰਦਾਨ ਕਰ ਰਿਹਾ ਹੈ।

Related posts

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

On Punjab

ਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕ

On Punjab

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਮੌਕੇ ਵੱਖ-ਵੱਖ ਜਥੇਬੰਦਆਂ ਵੱਲੋਂ ਮਾਰਚ

On Punjab